ਦੇਸ਼-ਦੁਨੀਆ

ਦੇਸ਼ ’ਚ ਕੋਰੋਨਾ ਦੇ 39,742 ਨਵੇਂ ਮਾਮਲੇ, 535 ਮੌਤਾਂ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੁਲਾਈ 25

ਭਾਰਤ ’ਚ ਬੀਤੇ ਕੁਝ ਸਮੇਂ ਤੋਂ ਕੋਰੋਨਾ ਵਾਇਰਸ ਦੀ ਰਫ਼ਤਾਰ 40 ਹਜ਼ਾਰ ਦੇ ਨੇੜੇ-ਤੇੜੇ ਥੰਮ੍ਹੀ ਹੋਈ ਹੈ। ਅੱਜ ਲਗਾਤਾਰ ਤੀਜਾ ਦਿਨ ਰਿਹਾ, ਜਦੋਂ ਕੋਰੋਨਾ ਦੇ ਮਾਮਲੇ 40 ਹਜ਼ਾਰ ਤੋਂ ਹੇਠਾਂ ਆਏ। ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 39,742 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਕੁੱਲ ਮਾਮਲਿਆਂ ਦੀ ਗਿਣਤੀ 3,13,71,901 ਹੋ ਗਏ ਹਨ। ਉੱਥੇ ਹੀ ਇਸ ਦੌਰਾਨ ਦੇਸ਼ ’ਚ 535 ਲੋਕਾਂ ਦੀ ਇਸ ਖ਼ਤਰਨਾਕ ਮਹਾਮਾਰੀ ਨਾਲ ਮੌਤਾਂ ਹੋਈਆਂ ਹਨ। ਮਿ੍ਰਤਕਾਂ ਦੀ ਗਿਣਤੀ ਵਧ ਕੇ 4,20,551 ਹੋ ਗਈ ਹੈ। ਮੌਤ ਦਰ 1.34 ਫ਼ੀਸਦੀ ਹੈ।

ਅੰਕੜਿਆਂ ਮੁਤਾਬਕ ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 4,08,212 ਰਹਿ ਗਈ ਹੈ ਅਤੇ ਕੋਵਿਡ-19 ਨਾਲ ਸਿਹਤਮੰਦ ਹੋਣ ਵਾਲਿਆਂ ਦੀ ਰਾਸ਼ਟਰੀ ਦਰ 97.36 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਵੇਂ ਮਾਮਲਿਆਂ ਤੋਂ ਵੱਧ ਹੈ। ਦੇਸ਼ ’ਚ ਇਕ ਦਿਨ ਵਿਚ ਕੋਰੋਨਾ ਦੇ 39,972 ਲੋਕ ਠੀਕ ਹੋਏ ਹਨ, ਜਿਸ ਨਾਲ ਕੁੱਲ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਗਿਣਤੀ 3,05,43,138 ਹੋ ਗਈ ਹੈ।

More from this section