ਵਿਦੇਸ਼

ਅਮਰੀਕਾ ‘ਚ ਹੋਏ ਹੈਲੀਕਾਪਟਰ ਹਾਦਸੇ ਤੋਂ ਬਾਅਦ ਨੇਵੀ ਨੇ 5 ਲਾਪਤਾ ਅਧਿਕਾਰੀਆਂ ਨੂੰ ਮ੍ਰਿਤਕ ਐਲਾਨਿਆ

ਫ਼ੈਕ੍ਟ ਸਮਾਚਾਰ ਸੇਵਾ ਫਰਿਜ਼ਨੋ , ਸਤੰਬਰ 6

ਅਮਰੀਕਾ ਦੇ ਸਾਨ ਡਿਏਗੋ ਵਿੱਚ ਨੇਵੀ ਦੇ ਇੱਕ ਹੈਲੀਕਾਪਟਰ ਦੇ ਪਿਛਲੇ ਦਿਨੀਂ ਹਾਦਸਾ ਗ੍ਰਸਤ ਹੋ ਕੇ ਸਮੁੰਦਰ ਵਿੱਚ ਡਿੱਗਣ ਤੋਂ ਬਾਅਦ ਜਹਾਜ਼ ਵਿੱਚ ਸਵਾਰ ਨੇਵੀ ਦੇ 5 ਸੇਲਰ ਲਾਪਤਾ ਹੋ ਗਏ ਸਨ। ਜਿਹਨਾਂ ਦੀ ਭਾਲ ਵਿੱਚ ਤਲਾਸ਼ ਅਭਿਆਨ ਵੀ ਚਲਾਏ ਗਏ ਸਨ। ਪਰ ਹੁਣ ਅਮਰੀਕੀ ਜਲ ਸੈਨਾ ਦੁਆਰਾ ਇਹਨਾਂ ਲਾਪਤਾ ਹੋਏ ਪੰਜ ਅਧਿਕਾਰੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਇਹਨਾਂ ਮ੍ਰਿਤਕ ਸੇਲਰਾਂ ਦੇ ਨਾਮ ਫਿਲਹਾਲ ਉਹਨਾਂ ਦੇ ਪਰਿਵਾਰ, ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਤੱਕ ਜਨਤਕ ਹੋਣ ਤੋਂ ਰੋਕੇ ਗਏ ਹਨ।

ਜਲ ਸੈਨਾ ਦੇ ਅਨੁਸਾਰ ਇਸ ਸਬੰਧੀ ਕਾਰਵਾਈ ਹੁਣ ਖੋਜ ਅਤੇ ਬਚਾਅ ਤੋਂ ਰਿਕਵਰੀ ਦੇ ਯਤਨਾਂ ‘ਚ ਤਬਦੀਲ ਹੋ ਗਈ ਹੈ। ਅਮਰੀਕੀ ਨੇਵੀ ਦਾ ਐਮ ਐਚ -603 ਸੀ ਹਾਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਸੀ। ਜਲ ਸੈਨਾ ਦੇ ਅਨੁਸਾਰ ਸੇਲਰਾਂ ਲਈ ਖੋਜ ਅਤੇ ਬਚਾਅ ਕਾਰਜਾਂ ਵਿੱਚ 72 ਘੰਟਿਆਂ ਤੋਂ ਵੱਧ ਦਾ ਸਮਾਂ ਸ਼ਾਮਲ ਹੈ। ਜਿਸ ਵਿੱਚ ਹੈਲੀਕਾਪਟਰਾਂ ਅਤੇ ਕਈ ਸਮੁੰਦਰੀ ਕਿਸ਼ਤੀਆਂ ਦੇ ਯਤਨ ਸ਼ਾਮਲ ਹਨ।