ਦੇਸ਼-ਦੁਨੀਆ

ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਧਰਨੇ ‘ਚ ਬੈਠੇ ਨਵਜੋਤ ਸਿੱਧੂ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਦਸੰਬਰ 5

ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਅੱਜ ਗੈਸਟ ਟੀਚਰਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ। ਗੈਸਟ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਿਲ ਹੋ ਕੇ ਨਵਜੋਤ ਸਿੱਧੂ ਨੇ ਕੇਜਰੀਵਾਲ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਗੈਸਟ ਅਧਿਆਪਕਾਂ ਵਲੋਂ ਵੀ ਸਿੱਧੂ ਦਾ ਪੂਰਾ ਸਾਥ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਆ ਕੇ ਤਾਂ ਬਹੁਤ ਭਾਸ਼ਣ ਦੇ ਰਹੇ ਸੀ, ਪਰ ਉਨ੍ਹਾਂ ਨੂੰ ਆਪਣੇ ਰਾਜ ਦਾ ਕੁਝ ਨਹੀਂ ਪਤਾ।

ਜਾਣਕਾਰੀ ਮੁਤਾਬਿਕ ਇਹ ਧਰਨਾ ਗੈਸਟ ਟੀਚਰਾਂ ਵਲੋਂ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ। ਇਸ ਧਰਨੇ ’ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਟਵੀਟ ਵੀ ਕੀਤੇ ਗਏ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਦਿੱਲੀ ਸਿੱਖਿਆ ਮਾਡਲ ਕੰਟਰੈਕਟ ਮਾਡਲ ਹੈ, ਦਿੱਲੀ ਸਰਕਾਰ ਕੋਲ 1031 ਸਕੂਲ ਹਨ ਜਦੋਂ ਕਿ ਸਿਰਫ਼ 196 ਸਕੂਲਾਂ ਵਿਚ ਪ੍ਰਿੰਸੀਪਲ ਹਨ, 45% ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਹਨ ਅਤੇ 22,000 ਗੈਸਟ ਟੀਚਰਾਂ ਵੱਲੋਂ ਹਰ 15 ਦਿਨਾਂ ਬਾਅਦ ਠੇਕੇ ਦੇ ਨਵੀਨੀਕਰਨ ਨਾਲ ਦਿਹਾੜੀ ‘ਤੇ ਸਕੂਲ ਚਲਾਏ ਜਾ ਰਹੇ ਹਨ।

Facebook Page: https://www.facebook.com/factnewsnet

See videos: https://www.youtube.com/c/TheFACTNews/videos