ਧਰਮ ਤੇ ਵਿਰਸਾ

ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਵਿਸ਼ਾਲ ਨਗਰ ਕੀਰਤਨ

ਫ਼ੈਕ੍ਟ ਸਮਾਚਾਰ ਸੇਵਾ ਲੁਧਿਆਣਾ , ਅਗਸਤ 12

ਮਾਤਾ ਸਾਹਿਬ ਕੌਰ ਦੇ 116ਵੇਂ ਜਨਮ ਦਿਨ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਗੁਰਦੁਆਰਾ ਮੰਜੀ ਸਾਹਿਬ ਜਰਖੜ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ। ਪਿੰਡ ਸਰੀਹ, ਡੰਗੋਰਾ ਅਤੇ ਜਰਖੜ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਵੱਖ-ਵੱਖ ਪੜਾਅ ‘ਤੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤ ਵੱਲੋਂ ਲੰਗਰ ਵੀ ਲਗਾਏ ਗਏ। ਇਸ ਮੌਕੇ ਗੱਤਕਾ ਪਾਰਟੀਆਂ ਵੀ ਸ਼ਾਮਲ ਹੋਈਆਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਹਰਪਾਲ ਸਿੰਘ ਲਹਿਲ, ਪ੍ਰਧਾਨ ਦਿਲਬਾਗ ਸਿੰਘ, ਸਰਪੰਚ ਬਲਜਿੰਦਰ ਸਿੰਘ ਜਰਖੜ, ਸੀਨੀਅਰ ਮੀਤ ਪ੍ਰਧਾਨ ਸਰੂਪ ਸਿੰਘ, ਮੀਤ ਪ੍ਰਧਾਨ ਤਪਿੰਦਰ ਸਿੰਘ ਗੋਗਾ, ਸਕੱਤਰ ਰਣਧੀਰ ਸਿੰਘ, ਖ਼ਜ਼ਾਨਚੀ ਮਾਸਟਰ ਸਿੰਗਾਰਾ ਸਿੰਘ, ਮਾਸਟਰ ਪਾਲ ਸਿੰਘ, ਬਲਜੀਤ ਸਿੰਘ ਰਾਜੂ, ਜਰਨੈਲ ਸਿੰਘ, ਸੁਰਿਦੰਰ ਸਿੰਘ ਛਿੰਦੀ , ਸੱਜਣ ਸਿੰਘ, ਸੁਪਿੰਦਰ ਸਿੰਘ ਪਿੰਦ, ਮਨਮਿੰਦਰ ਸਿੰਘ ਹੈਪੀ, ਪ੍ਰਰੀਤ ਮਹਿੰਦਰ ਸਿੰਘ, ਮੁਖ਼ਤਿਆਰ ਸਿੰਘ, ਕਸ਼ਮੀਰਾ ਸਿੰਘ, ਮਹਿੰਦਰ ਪਾਲ ਕੌਰ ਲਤਾਲਾ, ਮਾਸਟਰ ਮਨਮੋਹਨ ਸਿੰਘ ਜਮਾਲਪੁਰ, ਸ਼ੇਰ ਸਿੰਘ ਇਆਲੀ, ਕਰਮਜੀਤ ਸਿੰਘ ਠੇਕੇਦਾਰ, ਜਗਜੀਤ ਸਿੰਘ ਬਿੱਲਾ, ਪ੍ਰਰੀਤਮ ਸਿੰਘ ਸਿਕੰਦਰਪੁਰਾ, ਹਰਪਾਲ ਸਿੰਘ ਨੰਦਪੁਰ, ਜੇਈ. ਬਲਵਿੰਦਰ ਕੁਮਾਰ, ਜਿੰਦਰ ਸਿੰਘ ਡਾਬਾ, ਗੁਰਦੀਪ ਸਿੰਘ ਮਾਨ, ਮਨਜੀਤ ਸਿੰਘ ਹਾਂਗ ਕਾਂਗ, ਗੁਰਸ਼ੇਰ ਸਿੰਘ ਕੈਨੇਡਾ, ਸਵਰਨਜੀਤ ਸਿੰਘ ਇੰਗਲੈਂਡ, ਮੈਨੇਜਰ ਅਵਤਾਰ ਸਿੰਘ ਅਤੇ ਪ੍ਰਦੀਪ ਸਿੰਘ ਭੈਣੀ ਬੜਿੰਗਾ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਸ਼ਾਮਲ ਸੀ।

More from this section