ਫ਼ਿਲਮੀ ਗੱਲਬਾਤ

ਫਿਲਮ ‘ਰਾਵਣ ਲੀਲ੍ਹਾ’ ਦਾ ਨਾਂ ਬਦਲ ਕੇ ਰੱਖਿਆ ‘ਭਵਈ’

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਸਤੰਬਰ 15

ਪ੍ਰਤੀਕ ਗਾਂਧੀ ਦੀ ਆਉਣ ਵਾਲੀ ਫਿਲਮ ਦੇ ਨਿਰਮਾਤਾਵਾਂ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ‘ਰਾਵਣ ਲੀਲ੍ਹਾ’ ਦਾ ਨਾਂ ਹੁਣ ‘ਭਵਈ’ ਹੋਵੇਗਾ। ਇਹ ਕਦਮ ਦਰਸ਼ਕਾਂ ਦੀਆਂ ਅਪੀਲਾਂ ਅਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਚੁੱਕਿਆ ਗਿਆ ਹੈ।

ਨਿਰਦੇਸ਼ਕ ਹਾਰਦਿਕ ਗੱਜਰ ਨੇ ਕਿਹਾ ਕਿ ਮੈਂ ਦਰਸ਼ਕਾਂ ਦੀਆਂ ਇੱਛਾਵਾਂ ਦਾ ਸਨਮਾਨ ਕਰਕੇ ਖੁਸ਼ ਹਾਂ। ਪਹਿਲੀ ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿੱਚ ਐਂਦਰਿਤਾ ਰਾਏ, ਰਾਜਿੰਦਰਾ ਗੁਪਤਾ, ਰਾਜੇਸ਼ ਸ਼ਰਮਾ ਅਤੇ ਅਭਿਮੰਨਿਊ ਸਿੰਘ ਨੇ ਵੀ ਅਹਿਮ ਕਿਰਦਾਰ ਅਦਾ ਕੀਤੇ ਹਨ। ਗੁਜਰਾਤ ਦੇ ਪ੍ਰਸਿੱਧ ਲੋਕ ਨਾਟਕ ‘ਭਵਈ’ ਦੀ ਪਿੱਠ ਭੂਮੀ ’ਤੇ ਬਣੀ ਇਹ ਫਿਲਮ ਗਾਂਧੀ ਦੀ ਬਤੌਰ ਮੁੱਖ ਕਲਾਕਾਰ ਪਹਿਲੀ ਹਿੰਦੀ ਫੀਚਰ ਫਿਲਮ ਹੈ। ਇਹ ਫਿਲਮ ਦੋ ਵਿਅਕਤੀਆਂ ਬਾਰੇ ਹੈ ਜੋ ਰਾਮ ਲੀਲ੍ਹਾ ’ਚ ਕੰਮ ਕਰਦੇ ਹਨ। ਇਸ ’ਚ ਦਿਖਾਇਆ ਗਿਆ ਹੈ ਕਿ ਰਾਮਲੀਲ੍ਹਾ ਕਿਵੇਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ’ਤੇ ਅਸਰ ਪਾਉਂਦੀ ਹੈ।