ਫ਼ਿਲਮੀ ਗੱਲਬਾਤ

ਫਿਲਮ ’83’ ਦਾ ਟ੍ਰੇਲਰ ਹੋਇਆ ਰਿਲੀਜ਼

ਫੈਕਟ ਸਮਾਚਾਰ ਸੇਵਾ ਮੁੰਬਈ , ਨਵੰਬਰ 30

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਫਿਲਮ ’83’ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਲੋਕ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 24 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ ਪਰ ਇਸ ਤੋਂ ਪਹਿਲਾਂ ਅੱਜ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ।

ਇਸ ਟ੍ਰੇਲਰ ‘ਚ ਰਣਵੀਰ ਸਿੰਘ ਦੇ ਰੂਪ ‘ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰਹੇ ਕਪਿਲ ਦੇਵ ਦਾ ਪੂਰਾ ਸਫ਼ਰ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਉਨ੍ਹਾਂ ਨੇ ਲਗਨ ਅਤੇ ਸਖ਼ਤ ਮਿਹਨਤ ਦੇ ਬਲ ‘ਤੇ ਟੀਮ ਦੀ ਹਾਰ ਨੂੰ ਜਿੱਤ ‘ਚ ਬਦਲ ਦਿੱਤਾ। ਉਨ੍ਹਾਂ ਕੰਮ ਕੀਤਾ ਅਤੇ ਭਾਰਤ ਨੂੰ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਵਿਚ ਮਦਦ ਕੀਤੀ। ਇਸ ਫਿਲਮ ਵਿਚ ਦੀਪਿਕਾ ਪਾਦੂਕੋਣ ਵੀ ਹੈ ਜੋ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦਾ ਕਿਰਦਾਰ ਨਿਭਾਏਗੀ।

ਕਬੀਰ ਖਾਨ ਵਲੋਂ ਨਿਰਦੇਸ਼ਿਤ ਫਿਲਮ ’83’ 1983 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਬਾਇਓਪਿਕ ਹੈ। ਫਿਲਮ ‘ਚ ਰਣਵੀਰ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ ਯਾਨੀ ਕਪਿਲ ਦੇਵ ਅਤੇ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੁਕੋਣ ਉਨ੍ਹਾਂ ਦੀ ਪਤਨੀ ਰੋਮੀ ਦੇਵੀ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ ‘ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਤੋਂ ਇਲਾਵਾ ਤਾਹਿਰ ਰਾਜ ਭਸੀਨ, ਜੀਵਾ ਸਲੀਮ, ਜਤਿਨ ਸਰਨਾ, ਚਿਰਾਗ ਪਾਟਿਲ, ਦਿਨਕਰ ਸ਼ਰਮਾ, ਨਿਸ਼ਾਂਤ ਦਾਹੀਆ, ਹਾਰਡੀ ਸੰਧੂ ਅਤੇ ਪੰਕਜ ਤ੍ਰਿਪਾਠੀ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ।