ਵਿਧਾਇਕ ਅੰਗਦ ਸਿੰਘ ਨੇ ਮੂਸਾਪੁਰ ਰੋਡ ਵਿਖੇ ਸਟਰੀਟ ਲਾਈਟਾਂ ਦਾ ਕੀਤਾ ਸ਼ੁੱਭ ਆਰੰਭ

ਫ਼ੈਕ੍ਟ ਸਮਾਚਾਰ ਸੇਵਾ ਨਵਾਂਸ਼ਹਿਰ, ਸਤੰਬਰ 2

ਵਿਧਾਇਕ ਅੰਗਦ ਸਿੰਘ ਨੇ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦਿਆਂ ਮੂਸਾਪੁਰ ਰੋਡ ’ਤੇ ਵਾਰਡ ਨੰਬਰ 17 ਦੇ ਤਿ੍ਰਵੈਣੀ ਮੁਹੱਲਾ ਅਤੇ ਬੇਗਮਪੁਰਾ ਨਗਰ ਵਿਖੇ 55 ਮਰਕਰੀ ਸਟਰੀਟ ਲਾਈਟਾਂ ਦਾ ਸ਼ੁੱਭ ਆਰੰਭ ਕੀਤਾ। ਸਥਾਨਕ ਕੌਂਸਲਰ ਚੇਤ ਰਾਮ ਰਤਨ ਨਾਲ ਸਟਰੀਟ ਲਾਈਟਾਂ ਨੂੰ ਬਟਨ ਦੱਬ ਕੇ ਚਾਲੂ ਕਰਨ ਮੌਕੇ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਇਸ ਇਲਾਕੇ ਦਾ ਸਰਬਪੱਖੀ ਵਿਕਾਸ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਉਨਾਂ ਕੌਂਸਲਰ ਚੇਤ ਰਾਮ ਰਤਨ ਦੀ ਮੰਗ ’ਤੇ ਸਲੱਮ ਏਰੀਏ ਅਤੇ ਸ਼ਹਿਰੋਂ ਬਾਹਰ ਖੁੱਲੇ ਵਾਤਾਵਰਨ ਵਿਚ ਸੈਰ ਕਰਨ ਵਾਲਿਆਂ ਲਈ ਤਿ੍ਰਵੈਣੀ ਮੁਹੱਲਾ ਤੋਂ ਬੇਗਮਪੁਰਾ ਨਗਰ ਚੌਕ ਤੱਕ ਸੈਰ ਪੱਟੀ ਬਣਾਉਣ ਦਾ ਵੀ ਐਲਾਨ ਕੀਤਾ। ਉਨਾਂ ਇਹ ਵੀ ਕਿਹਾ ਕਿ ਡੰਪ ਵਿਚ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਾਉਣ ਲਈ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਨਵਾਂਸ਼ਹਿਰ ਦਾ ਸਰਬਪੱਖੀ ਵਿਕਾਸ ਉਨਾਂ ਦਾ ਮੁੱਖ ਟੀਚਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਨਵਾਂਸ਼ਹਿਰ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਸੀਨੀਅਰ ਮੀਤ ਪ੍ਰਧਾਨ ਪਿ੍ਰਥਵੀ ਚੰਦ, ਕੌਂਸਲਰ ਪਰਵੀਨ ਭਾਟੀਆ, ਡਾ. ਬਡਵਾਲ, ਜਸਵੀਰ ਕੌਰ ਤੇ ਬਲਵਿੰਦਰ ਭੂੰਬਲਾ, ਜੈਦੀਪ ਜਾਂਗੜਾ, ਮਨਪ੍ਰੀਤ ਸਿੰਘ ਸੈਣੀ, ਰੋਮੀ ਖੋਸਲਾ, ਕਰਨ ਦੀਵਾਨ, ਸੁਨੀਲ ਕੁਮਾਰ, ਪਦੀਪ ਧੀਰ, ਸੋਹਲ ਦੀਵਾਨ, ਗੁਰਨਾਮ ਸਿੰਘ, ਰਾਮ ਲਾਲ ਕਟਾਰੀਆ, ਬਾਬੂ ਸੋਮ ਨਾਥ, ਜਸਪਾਲ ਸਿੰਘ, ਰਣਜੀਤ ਸਿੰਘ ਸੈਣੀ ਮਹਾਲੋਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਮੌਜੂਦ ਸਨ।

More from this section