ਦੇਸ਼-ਦੁਨੀਆ

ਜੰਮੂ ਦੀ ਤਵੀ ਨਦੀ ’ਚ ਮਿੰਨੀ ਬੱਸ ਡਿੱਗਣ ਕਾਰਨ 2 ਯਾਤਰੀਆਂ ਦੀ ਮੌਤ

ਫੈਕਟ ਸਮਾਚਾਰ ਸੇਵਾ

ਜੰਮੂ , ਮਈ 28

ਜੰਮੂ ’ਚ ਪੁਲ ਨੂੰ ਪਾਰ ਕਰਦੇ ਸਮੇਂ ਇਕ ਮਿੰਨੀ ਬੱਸ ਤਵੀ ਨਦੀ ’ਚ ਡਿੱਗ ਗਈ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਅੱਜ ਦੱਸਿਆ ਕਿ ਹਾਦਸਾ ਬੀਤੀ ਦੇਰ ਰਾਤ ਬਿਕ੍ਰਮ ਚੌਕ ਨੇੜੇ ਵਾਪਰਿਆ।

ਪੁਲਸ ਨੇ ਕਿਹਾ ਕਿ ਡਰਾਈਵਰ ਤੇਜ਼ ਰਫ਼ਤਾਰ ਨਾਲ ਬੱਸ ਚਲਾ ਰਿਹਾ ਸੀ ਅਤੇ ਪੁਲ ਪਾਰ ਕਰਦੇ ਸਮੇਂ ਉਸ ਨੇ ਆਪਣਾ ਕੰਟਰੋਲ ਗੁਆ ਦਿੱਤਾ। ਬੱਸ ਪਹਿਲਾਂ ਪੁਲ ’ਤੇ ਪੱਕੀ ਕੰਧ ਨਾਲ ਟਕਰਾਈ ਅਤੇ ਇਸ ਤੋਂ ਬਾਅਦ ਨਦੀ ’ਚ ਡਿੱਗ ਗਈ। ਇਸ ਘਟਨਾ ’ਚ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

Facebook Page:https://www.facebook.com/factnewsnet

See videos:https://www.youtube.com/c/TheFACTNews/videos