ਪੰਜਾਬ

ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਾਇਆ

ਫ਼ੈਕ੍ਟ ਸਮਾਚਾਰ ਸੇਵਾ ਫਾਜ਼ਿਲਕਾ, ਜੁਲਾਈ 22

ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਅਧੀਨ ਮੋਬਾਇਲ ਦੁੱਧ ਟੈਸਟਿੰਗ ਵੈਨ ਦੁਆਰਾ ਵਾਰਡ ਨੰ. 5 ਫਾਜਿਲਕਾ ਵਿਖੇ ਮੁਫਤ ਦੁੱਧ ਖਰਖ ਕੈਂਪ ਲਾਇਆ ਗਿਆ। ਕੈਂਪ ਚ ਦੁੱਧ ਦੀ ਫੈਟ, ਪ੍ਰੋਟੀਨ ਡੈਨਸਿਟੀ ਉਪਰੇ ਪਾਣੀ ਦੀ ਮਾਤਰਾ ਯੁਰੀਆ ਆਦਿ ਮਿਲਾਵਟ ਦੇ ਕੁੱਲ 19 ਸੈਪਲ ਟੈਸਟ ਕੀਤੇ ਗਏ ਤੇ ਸੈਂਪਲਾਂ `ਚ ਕੋਈ ਵੀ ਰਸਾਇਣਿਕ ਮਿਲਾਵਟ ਨਹੀ ਪਾਈ ਗਈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਕੁਮਾਰ ਹਾਂਡਾ ਨੇ ਦਿੱਤੀ।

ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਕੁਮਾਰ ਹਾਡਾ ਨੇ ਦੱਸਿਆ ਕਿ ਵੱਖ-ਵੱਖ ਵਾਰਡਾ `ਚ ਕੈਂਪ ਲਾਉਣ ਲਈ ਦਫਤਰ ਡਿਪਟੀ ਡਾਇਰੈਕਟਰ `ਚ ਸੰਪਰਕ ਕੀਤਾ ਜਾਵੇ ਤੇ ਪਿੰਡਾਂ `ਚ ਸਾਫ ਦੁੱਧ ਪੈਦਾ ਕਰਨ ਲਈ ਮਿਲਕਿੰਗ ਮਸ਼ੀਨ, ਬਲਕਿ ਮਿਲਕ ਕੂਲਰ ਸਬਸਿਡੀ ਤੇ ਵਿਭਾਗ ਵੱਲੋਂ ਦੁੱਧ ਉਤਪਾਦਕ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ ਤਾਂ ਕਿ ਦੁੱਧ ਦੀ ਕਵਾਲਿਟੀ ਚ ਸੁਧਾਰ ਕੀਤਾ ਜਾ ਸਕੇ। ਕੈਂਪ ਦੌਰਾਨ ਖਤਪਕਾਰਾ ਨੂੰ ਚੰਗੀ ਕਵਾਲਿਟੀ ਦਾ ਦੁੱਧ ਵਰਤਣ ਲਈ ਪ੍ਰੇਰਿਤ ਕੀਤਾ ਤੇ ਵਿਭਾਗ ਦੀਆਂ ਗਤੀਵਿਧੀਆ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਮਿਊਸੀਪਲ ਕੌਂਸਲ ਪਾਲ ਚੰਦ ਵਰਮਾ, ਵਿਜੇ ਮਲੋਹਤਰਾ, ਵਿਜੇ ਮੀਡਾ, ਉਕਾਰ ਸਰਮਾ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ, ਦਰਸ਼ਪ੍ਰੀਤ ਸਿੰਘ, ਗਗਨਦੀਪ ਸਿੰਘ ਆਦਿ ਹਾਜਰ ਸਨ।