ਸੀਟੀਯੂ ਬੱਸਾਂ ਵਿੱਚ ਮਾਸਕ ਦੀ ਵਰਤੋਂ ਲਾਜ਼ਮੀ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਸਤੰਬਰ 1

ਯੂਟੀ ਪ੍ਰਸ਼ਾਸਨ ਨੇ ਕਰੋਨਾਵਾਇਰਸ ਦੀ ਤੀਜੀ ਲਹਿਰ ਦੀ ਆਮਦ ਦਾ ਖਦਸ਼ਾ ਜਤਾਉਂਦਿਆ ਸੀਟੀਯੂ ਬੱਸਾਂ ਵਿੱਚ ਸਫਰ ਕਰਨ ਸਮੇਂ ਮਾਸਕ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਹੈ। ਇਨ੍ਹਾਂ ਆਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਦੋ ਟਾਸਕ ਫੋਰਸ ਬਣਾਈ ਗਈ ਹੈ, ਜੋ ਕਿ ਬੱਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਸਭ ’ਤੇ ਨਜ਼ਰ ਰੱਖੇਗੀ।

ਸੀਟੀਯੂ ਦੇ ਜਨਰਲ ਮੈਨੇਜਰ ਨੇ ਬੱਸਾਂ ਵਿੱਚ ਚੈਕਿੰਗ ਕਰਨ ਵਾਲੇ ਇੰਸਪੈਕਟਰਾਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਕੰਡਕਟਰ ਅਤੇ ਡਰਾਈਵਰ ਸਣੇ ਬੱਸਾਂ ਵਿੱਚ ਸਵਾਰੀਆਂ ਵੱਲੋਂ ਮਾਸਕ ਦੀ ਵਰਤੋਂ ਯਕੀਨੀ ਬਣਾਈ ਜਾਵੇ।

More from this section