ਫ਼ਿਲਮੀ ਗੱਲਬਾਤ

ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਦਾ ਕੀਤਾ ਖੰਡਨ

ਫੈਕਟ ਸਮਾਚਾਰ ਸੇਵਾ
ਮੁੰਬਈ , ਜਨਵਰੀ 17

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਵਾਇਰਲ ਹੋ ਰਹੀਆਂ ਸਨ। ਹਾਲਾਂਕਿ ਬਾਅਦ ’ਚ ਅਰਜੁਨ ਕਪੂਰ ਨੇ ਮਲਾਇਕਾ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਤੇ ਉਸ ਨੇ ਅਫਵਾਹਾਂ ਦਾ ਖੰਡਨ ਕੀਤਾ।

ਹੁਣ ਮਲਾਇਕਾ ਨੇ ਇਸ ’ਤੇ ਆਪਣੀ ਚੁੱਪੀ ਤੋੜਦਿਆਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਸਟੋਰੀ ਸਾਂਝੀ ਕੀਤੀ, ਜਿਸ ’ਚ ਉਸ ਨੇ ਲਿਖਿਆ ਕਿ ‘ਜੇਕਰ ਤੁਹਾਨੂੰ 40 ਸਾਲ ਦੀ ਉਮਰ ’ਚ ਪਿਆਰ ਮਿਲਦਾ ਹੈ ਤਾਂ ਆਮ ਗੱਲ ਹੈ। 30 ਸਾਲ ਦੀ ਉਮਰ ’ਚ ਨਵੇਂ ਸੁਪਨੇ ਦੇਖਣਾ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨਾ ਆਮ ਗੱਲ ਹੈ।’ਮਲਾਇਕਾ ਨੇ ਅੱਗੇ ਲਿਖਿਆ ਕਿ ‘50 ’ਚ ਤੁਸੀਂ ਆਪਣੀ ਜ਼ਿੰਦਗੀ ਦਾ ਮਕਸਦ ਲੱਭ ਸਕਦੇ ਹੋ। ਜ਼ਿੰਦਗੀ 25 ਸਾਲ ਦੀ ਉਮਰ ’ਚ ਖ਼ਤਮ ਨਹੀਂ ਹੁੰਦੀ। ਇਸ ਤਰ੍ਹਾਂ ਕਰਨਾ ਬੰਦ ਕਰੋ ਤੇ ਜ਼ਿੰਦਗੀ ’ਚ ਆਪਣੀ ਸੋਚ ਨੂੰ ਵੱਡਾ ਕਰੋ।’

ਮਲਾਇਕਾ ਦੀ ਇਹ ਸਟੋਰੀ ਉਸ ਦੇ ਬੁਆਏਫਰੈਂਡ ਅਰਜੁਨ ਕਪੂਰ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝੀ ਕੀਤੀ ਹੈ।

Facebook Page: https://www.facebook.com/factnewsnet

See videos: https://www.youtube.com/c/TheFACTNews/videos