ਧਰਮ ਤੇ ਵਿਰਸਾ

ਕੋਰੋਨਾ : ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਨਹੀਂ ਜਾ ਸਕਣਗੇ ਭਾਰਤੀ ਸਿੱਖ ਸ਼ਰਧਾਲੂ

ਫ਼ੈਕ੍ਟ ਸਮਾਚਾਰ ਸੇਵਾ
ਇਸਲਾਮਾਬਾਦ, ਜੂਨ 17
29 ਜੂਨ ਨੂੰ ਲਾਹੌਰ ਦੇ ਗੁਰਦੁਆਰਾ ਸਾਹਿਬ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਉਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਚ ਨਰਾਜਗੀ ਦਾ ਮਾਹੌਲ ਹੈ। ਦਰਅਸਲ, ਪਾਕਿਸਤਾਨ ਨੇ ਕੋਰੋਨਾ ਦਾ ਹਵਾਲਾ ਦਿੰਦਿਆਂ ਸਿੱਖ ਸ਼ਰਧਾਲੂਆਂ ਨੂੰ ਵੀਜੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਸਿੱਖ ਸ਼ਰਧਾਲੂਆਂ ਦਾ ਜੱਥਾ 21 ਜੂਨ ਨੂੰ ਅਟਾਰੀ-ਵਾਹਘਾ ਸਰਹੱਦ ਤੋਂ ਹੁੰਦੇ ਹੋਏ ਪਾਕਿਸਤਾਨ ਸਥਿਤ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਸੀ। ਪਾਕਿਸਤਾਨ ਨੇ ਕੋਵਿਡ 19 ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਵੀਜੇ ਦੇਣ ਤੋਂ ਮਨਾ ਕਰ  ਦਿੱਤਾ ਹੈ। ਸ਼ਰਧਾਲੂਆਂ ਦੇ ਇਸ ਜੱਥੇ ਨੂੰ ਦਸ ਦਿਨ ਤੱਕ ਪਾਕਿਸਤਾਨ ਵਿਚ ਰਹਿਣਾ ਸੀ ਅਤੇ 29 ਜੂਨ ਨੂੰ ਲਾਹੌਰ ਦੇ ਗੁਰਦੁਆਰਾ ਸਾਹਿਬ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਸਬੰਧ ਵਿਚ ਸਿੱਖ ਧਾਰਮਿਕ ਸਥਾਨਾਂ ’ਤੇ ਦਰਸ਼ਨ ਕਰਨੇ ਸਨ।