ਪੰਜਾਬ

ਫਰੀਦਕੋਟ ਹਲਕੇ ਦੇ ਪਿੰਡਾਂ ਵਿੱਚ ਸੜਕਾਂ ਤੇ ਪੁਲਾਂ ਦੇ ਨਿਰਮਾਣ ਤੇ ਖਰਚੀ ਜਾਵੇਗੀ 4 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ- ਕੁਸ਼ਲਦੀਪ ਸਿੰਘ ਢਿਲੋਂ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ , ਜੂਨ 17

ਪੰਜਾਬ ਸਰਕਾਰ ਵੱਲੋਂ ਜਿਥੇ ਫਰੀਦਕੋਟ ਦੇ ਸ਼ਹਿਰੀ ਤੇ ਪੇਡੂ ਇਲਾਕਿਆਂ ਵਿੱਚ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਥੇ ਹੀ ਪੰਜਾਬ ਮੰਡੀ ਬੋਰਡ ਵੱਲੋਂ ਹਲਕੇ ਦੇ ਵੱਡੀ ਪੱਧਰ ਤੇ ਪਿੰਡਾਂ ਨੂੰ ਲਿੰਕ ਸੜਕਾਂ ਤੇ ਪੁਲਾਂ ਰਾਹੀਂ ਆਪਸ ਵਿੱਚ ਜੋੜਨ ਲਈ ਚਾਰ ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਦੇ ਪ੍ਰਾਜੈਕਟ ਨੂੰ ਮਨਜੂਰੀ ਦਿੱਤੀ ਗਈ ਹੈ ।ਇਹ ਜਾਣਕਾਰੀ ਫਰੀਦਕੋਟ ਤੋਂ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿਲੋਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਮੰਡੀ ਬੋਰਡ ਵੱਲੋਂ ਫਿਰਨੀ ਡੱਲੇਵਾਲਾ ਤੋਂ ਬੇਗੂਵਾਲਾ ਨੂੰ ਜੋੜਨ ਲਈ ਬੇਗੂਵਾਲਾ ਡਰੇਨ ਤੇ ਪੁਲ ਦੀ ਉਸਾਰੀ ਤੇ 23.41 ਲੱਖ, ਫਰੀਦਕੋਟ ਤੋਂ ਬਸਤੀ, ਗੋਬਿੰਦਗੜ੍ਹ ਤੋਂ ਅਰਾਈਆ ਵਾਲਾ ਨੂੰ ਜੋੜਨ ਲਈ ਗੋਲੇਵਾਲਾ ਡਰੇਨ ਤੇ ਪੁਲ ਦੀ ਉਸਾਰੀ ਤੇ 23.96 ਲੱਖ, ਫਰੀਦਕੋਟ ਪੱਖੀ ਕਲਾਂ ਰੋਡ ਤੋਂ ਓਲਡ ਪਿੱਪਲੀ ਫਿਰਨੀ ਸ਼ਮਸ਼ਾਨਘਾਟ ਨੂੰ ਜੋੜਨ ਲਈ ਪੱਕਾ ਡਰੇਨ ਤੇ ਪੁਲ ਦੀ ਉਸਾਰੀ ਤੇ 23.46 ਲੱਖ,ਟਹਿਣਾ ਤੋਂ ਪੱਕਾ ਤੋਂ ਮੋਰਾਵਾਲੀ ਤੋਂ ਕਲੇਰ ਨੂੰ ਜੋੜਨ ਲਈ ਪੱਕਾ ਡਰੇਨ ਤੇ ਪੁਲ ਦੀ ਉਸਾਰੀ ਤੇ 23.39 ਲੱਖ,ਫਰੀਦਕੋਟ ਤੋਂ ਫਿਰਨੀ ਬੀੜ ਭੋਲੂਵਾਲਾ ਤੋਂ ਭੋਲੂਵਾਲਾ ਨੂੰ ਜੋੜਨ ਲਈ ਪੱਕਾ ਡਰੇਨ ਤੇ ਪੁਲ ਦੀ ਉਸਾਰੀ ਤੇ 18.87 ਲੱਖ, ਫਰੀਦਕੋਟ ਤੋਂ ਫਿਰਨੀ ਬੀੜ ਭੋਲੂਵਾਲਾ ਤੋਂ ਭੋਲੂਵਾਲਾ ਨੂੰ ਜੋੜਨ ਲਈ ਬਾਬਾ ਫਰੀਦ ਡਰੇਨ ਤੇ ਪੁਲ ਦੀ ਉਸਾਰੀ ਤੇ 18.99 ਲੱਖ, ਫਰੀਦਕੋਟ/ਫਿਰੋਜਪੁਰ ਰੋਡ ਤੋਂ ਪੱਖੀ ਕਲਾ ਗੁਰਦੁਆਰਾ ਸਾਹਿਬ ਨਗਰ ਕੋਸ਼ਲ ਫਰੀਦਕੋਟ ਡਰੇਨ ਤੇ ਪੁਲ ਦੀ ਉਸਾਰੀ ਤੇ 24.78 ਲੱਖ, ਟਹਿਣਾ ਤੋਂ ਚਹਿਲ ਤੋਂ ਸੰਧਵਾ, ਨਗਰ ਕੋਸਲ ਦੀ ਹੱਦ ਤੱਕ ਲੰਗੇਆਣਾ ਡਰੇਨ ਤੇ ਪੁਲ ਦੀ ਉਸਾਰੀ ਤੇ 34.72 ਲੱਖ,ਨੰਗਲ ਤੋਂ ਨੱਥੇਵਾਲਾ ਲੰਗੇਆਣਾ ਡਰੇਨ ਤੇ ਪੁਲ ਦੀ ਉਸਾਰੀ ਤੇ 39.40 ਲੱਖ, ਭਾਣਾ ਤੋਂ ਸੰਧਵਾ ਤੋਂ ਅੱਗੇ ਨਗਰ ਕੌਸਲ ਦੀ ਹੱਦ ਤੱਕ ਲੰਗੇਆਣਾ ਡਰੇਨ ਤੇ ਪੁਲ ਦੀ ਉਸਾਰੀ ਤੇ 37.60 ਲੱਖ, ਕੰਮੇਆਣਾ ਤੋਂ ਡੱਗੂਰੋਮਾਣਾ ਤੋਂ ਫਿਡੇ ਕਲਾ, ਲੰਗੇਆਣਾ ਡਰੇਨ ਤੇ ਪੁਲ ਦੀ ਉਸਾਰੀ ਤੇ 46.80 ਲੱਖ,ਢਿਲਵਾ ਖੁਰਦ ਤੋਂ ਡੋਡ,ਡੋਡ ਡਰੇਨ ਤੇ ਪੁਲ ਦੀ ਉਸਾਰੀ ਤੇ 23.46ਲੱਖ, ਅਰਾਈਆ ਵਾਲਾ ਤੋਂ ਝੋਕ ਸਰਕਾਰੀ, ਗੋਲੇਵਾਲਾ ਡਰੇਨ ਤੇ ਪੁਲ ਦੀ ਉਸਾਰੀ ਲਈ 39.85 ਲੱਖ, ਪੰਜਗਰਾਈ ਕਲਾ ਤੋਂ ਸਿਬੀਆ ਘਰਾਟ ਤੇ ਪੁਲ ਦੀ ਉਸਾਰੀ ਲਈ 23.50 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਉਪਰੋਕਤ ਵਿਕਾਸ ਕਾਰਜਾਂ ਦੇ ਟੈਂਡਰ ਵੀ ਜਲਦੀ ਜਾਰੀ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਹਲਕੇ ਦੇ ਫਰੀਦਕੋਟ ਕੋਟਕਪੂਰਾ ਰੋਡ ਤੋਂ ਰਾਜਸਥਾਨ ਕੈਨਾਲ ਬਾਈਪਾਸ ਤੋਂ ਮਚਾਕੀ ਮੱਲ ਸਿੰਘ ਰੋਡ ਨੂੰ ਚੋੜਾ ਕਰਨ ਲਈ 83.94 ਲੱਖ ਰੁਪਏ ਦੀ ਰਾਸ਼ੀ ਖਰਚ ਹੋਵੇਗੀ।ਉਨ੍ਹਾਂ ਦੱਸਿਆਂ ਕਿ ਫਰੀਦਕੋਟ ਸਾਦਿਕ ਰੋਡ ਤੋਂ ਮੁਕਤਸਰ ਫਿਰੋਜਪੁਰ ਰੋਡ ਵਾਇਆ ਮਾਨੀ ਸਿੰਘ ਵਾਲਾ ਤੇ 115.32 ਲੱਖ ਰੁਪਏ ਦੀ ਰਾਸ਼ੀ ਖਰਚ ਹੋਵੇਗੀ। ਇਨ੍ਹਾਂ ਲਿੰਕ ਸੜਕਾਂ ਤੇ ਪੁਲਾਂ ਦੀ ਉਸਾਰੀ ਨਾਲ ਪੇਂਡੂ ਖੇਤਰਾਂ ਨੂੰ ਆਪਸ ਵਿੱਚ ਜੋੜਨ ਅਤੇ ਲੋਕਾਂ ਨੂੰ ਆਵਾਜਾਈ ਸਬੰਧੀ ਵੱਡੀ ਸਹੂਲਤ ਮਿਲੇਗੀ। ਸ. ਕੁਸ਼ਲਦੀਪ ਸਿੰਘ ਢਿਲੋਂ ਨੇ ਕਿਹਾ ਕਿ ਉਨ੍ਹਾਂ ਦਾ ਇਕੋਂ ਇਕ ਮਕਸਦ ਫਰੀਦਕੋਟ ਹਲਕੇ ਨੂੰ ਵਿਕਾਸ ਪੱਖੋਂ ਨੰਬਰ ਇਕ ਹਲਕਾ ਬਣਾਉਣਾ ਹੈ ਅਤੇ ਉਹ ਪਿਛਲੇ 4 ਸਾਲ ਤੋਂ ਇਸ ਪਾਸੇ ਸਿਰ ਤੋੜ ਯਤਨ ਕਰ ਰਹੇ ਹਨ ।