ਦੇਸ਼-ਦੁਨੀਆ

ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵਲੋਂ ਭੇਜਿਆ ਪ੍ਰਸਤਾਵ ਕੀਤਾ ਪਾਸ, ਭਲਕੇ ਫਿਰ 12 ਵਜੇ ਕਿਸਾਨ ਮੋਰਚੇ ਦੀ ਬੈਠਕ

ਫੈਕਟ ਸਮਾਚਾਰ ਸੇਵਾ
ਸੋਨੀਪਤ , ਦਸੰਬਰ 8

ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 1 ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਦੇ ਖ਼ਤਮ ਹੋਣ ਦਾ ਐਲਾਨ ਕਦੇ ਵੀ ਹੋ ਸਕਦਾ ਹੈ। ਸੂਤਰਾਂ ਮੁਤਾਬਕ ਅੱਜ ਸੰਯੁਕਤ ਕਿਸਾਨ ਮੋਰਚੇ ਦੀ 5 ਮੈਂਬਰੀ ਕਮੇਟੀ ਨੇ ਸਰਕਾਰ ਦੇ ਡਰਾਫਟ ’ਤੇ ਸਹਿਮਤੀ ਜਤਾਈ ਹੈ।

ਪ੍ਰੈੱਸ ਕਾਨਫਰੰਸ ’ਚ ਕਿਸਾਨ ਆਗੂਆਂ ਨੇ ਕਿਸਾਨ ਅੰਦੋਲਨ ਖ਼ਤਮ ਕਰਨ ’ਤੇ ਆਮ ਸਹਿਮਤੀ ਬਣੀ ਹੈ। ਕਿਸਾਨਾਂ ਨੇ ਕਿਹਾ ਕਿ ਸਾਨੂੰ ਸਰਕਾਰ ਦੀ ਰਸਮੀ ਚਿੱਠੀ ਦੀ ਉਡੀਕ ਹੈ। ਇਸ ਬਾਬਤ ਕਿਸਾਨ ਆਗੂ ਭਲਕੇ ਫਿਰ ਕਿਸਾਨ ਮੋਰਚੇ ਦੀ 12 ਵਜੇ ਬੈਠਕ ਕਰਨਗੇ, ਜਿਸ ਤੋਂ ਬਾਅਦ ਕਿਸੇ ਨਤੀਜੇ ’ਤੇ ਪਹੁੰਚਣਗੇ। ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਤੁਰੰਤ ਕੇਸ ਵਾਪਸੀ ਦੀ ਗੱਲ ਆਖੀ ਹੈ।

Visit Facebook Page: https://www.facebook.com/factnewsnet See videos: https://www.youtube.com/c/TheFACTNews/videos