ਪੰਜਾਬ

ਖੰਨਾ ਪੁਲਿਸ ਵੱਲੋਂ 22 ਕਿਲੋ ਗਾਂਜਾ ਸਮੇਤ 2 ਦੋਸ਼ੀ ਗ੍ਰਿਫਤਾਰ

ਫ਼ੈਕ੍ਟ ਸਮਾਚਾਰ ਸੇਵਾ
ਖੰਨਾ , ਅਗਸਤ 30

ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਿਸ ਵੱਲੋ ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਸਪੈਸ਼ਲ ਮੁਹਿੰਮ ਵਿੱਚ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਜਿਸ ਦੇ ਤਹਿਤ ਜੇਰ ਸਰਕਰਦਗੀ ਮਨਪ੍ਰੀਤ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ (ਆਈ) ਖੰਨਾ, ਹਰਦੀਪ ਸਿੰਘ ਪੀ.ਪੀ.ਐੱਸ. ਉਪ ਪੁਲਿਸ ਕਪਤਾਨ ਪਾਇਲ, ਥਾਣੇਦਾਰ ਨਛੱਤਰ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਦੇ ਥਾਣੇਦਾਰ ਪਵਿੱਤਰ ਸਿੰਘ ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਅੜੈਚਾ ਚੌਂਕ ਦੋਰਾਹਾ ਪੁਲ ਪਾਸ ਮੌਜੂਦ ਸੀ ਤਾਂ ਇੱਕ ਨੌਜਵਾਨ ਲੜਕਾ ਅਤੇ ਲੜਕੀ ਪਾਸ ਵਜਨਦਾਰ ਥੈਲਾ ਪਲਾਸਟਿਕ ਸੀ, ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਗਏ।

ਪੁਲਿਸ ਪਾਰਟੀ ਵੱਲੋ ਪੁੱਛ-ਗਿੱਛ ਦੌਰਾਨ ਲੜਕੀ ਨੇ ਆਪਣਾ ਨਾਮ ਕਾਜਲ ਕੁਮਾਰੀ ਪੁੱਤਰੀ ਮੋਤੀ ਪ੍ਰੀਸ਼ਦ ਗੁਪਤਾ ਵਾਸੀ ਬਲਾਕ ਨੰਬਰ 4-ਏ ਵਿਜੈ ਨਗਰ ਥਾਣਾ ਪੱਤਰਕਾਰ ਨਗਰ ਜਿਲਾ ਪਟਨਾ (ਬਿਹਾਰ) ਅਤੇ ਲੜਕੇ ਨੇ ਆਪਣਾ ਨਾਮ ਰਵੀ ਕੁਮਾਰ ਪੁੱਤਰ ਲਾਲ ਬਹਾਦਰ ਰਾਏ ਵਾਸੀ ਫਜਾਮਪੁਰ, ਸਬਲਪੁਰ ਥਾਣਾ ਦੀਦਾਰਗੰਜ਼ ਜਿਲਾ ਪਟਨਾ (ਬਿਹਾਰ) ਦੱਸਿਆ। ਜਿਹਨਾ ਦੇ ਥੈਲਾ ਪਲਾਸਟਿਕ ਦੀ ਤਲਾਸ਼ੀ ਲੈਣ ‘ਤੇ ਉਸ ਵਿੱਚੋਂ 22 ਕਿਲੋ ਗਾਂਜਾ ਬ੍ਰਾਮਦ ਹੁੋਇਆ। ਜਿਸਤੇ ਮੁੱਕਦਮਾ ਐੱਨ.ਡੀ.ਪੀ.ਐਸ. ਐਕਟ ਥਾਣਾ ਦੋਰਾਹਾ, ਦਰਜ਼ ਰਜਿਸਟਰ ਕਰਕੇ ਦੋਸ਼ੀਆਨ ਨੂੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।