ਵਿਦੇਸ਼

ਜਾਪਾਨ ਨੇ ਵਾਪਿਸ ਲਿਆ ਅੰਤਰਰਾਸ਼ਟਰੀ ਉਡਾਣਾਂ ’ਚ ਨਵੀਂ ਬੁਕਿੰਗ ’ਤੇ ਪਾਬੰਦੀ ਦਾ ਫ਼ੈਸਲਾ

ਫੈਕਟ ਸਮਾਚਾਰ ਸੇਵਾ ਟੋਕੀਓ , ਦਸੰਬਰ 2

ਜਾਪਾਨ ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਤੋਂ ਬਚਾਅ ਲਈ ਅੰਤਰਰਾਸ਼ਟਰੀ ਉਡਾਣਾਂ ਦੀ ਨਵੀਂ ਬੁਕਿੰਗ ’ਤੇ ਪਾਬੰਦੀ ਲਗਾਉਣ ਤੋਂ ਇਕ ਦਿਨ ਬਾਅਦ ਅੱਜ ਇਹ ਫ਼ੈਸਲਾ ਵਾਪਸ ਲੈ ਲਿਆ ਹੈ। ਟਰਾਂਸਪੋਰਟ ਮੰਤਰਾਲਾ ਨੇ ਅੰਤਰਰਾਸ਼ਟਰੀ ਹਵਾਬਾਜ਼ੀ ਕੰਪਨੀਆਂ ਨੂੰ ਅਪੀਲ ਕੀਤੀ ਸੀ ਕਿ ਦਸੰਬਰ ਦੇ ਆਖ਼ੀਰ ਤੱਕ ਜਾਪਾਨ ਵਿਚ ਆਉਣ ਵਾਲੀਆਂ ਉਡਾਣਾਂ ਵਿਚ ਰਿਜ਼ਰਵੇਸ਼ਨ ਨਾ ਦਿੱਤੀ ਜਾਵੇ।

ਮੰਤਰਾਲੇ ਨੇ ਅੱਜ ਕਿਹਾ ਕਿ ਦੇਸ਼ ਦੇ ਬਾਹਰੋਂ ਅਤੇ ਅੰਦਰੋਂ ਆਲੋਚਨਾਵਾਂ ਦੀਆਂ ਆਵਾਜਾਂ ਉਠਣ ਤੋਂ ਬਾਅਦ ਇਹ ਫ਼ੈਸਲਾ ਵਾਪਸ ਲੈ ਗਿਆ ਹੈ। ਜਾਪਾਨ ਵਿਚ ਹੁਣ ਤੱਕ ‘ਓਮੀਕਰੋਨ’ ਵੇਰੀਐਂਟ ਦੇ 2 ਮਾਮਲੇ ਸਾਹਮਣੇ ਆਏ ਹਨ। ਵਾਇਰਸ ਦਾ ਇਹ ਪ੍ਰਕਾਰ ਪਹਿਲੀ ਵਾਰ ਬੀਤੇ ਹਫ਼ਤੇ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ ਸੀ।