ਫ਼ਿਲਮੀ ਗੱਲਬਾਤ

ਬੀਚ ਕਲੀਨਿੰਗ’ ਮੁਹਿੰਮ ’ਚ ਸ਼ਾਮਲ ਹੋਈ ਜੈਕਲੀਨ ਫਰਨਾਂਡੀਜ਼’

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਅਕਤੂਬਰ 3

ਗਾਂਧੀ ਜਯੰਤੀ ਅਤੇ ਸਵੱਛ ਭਾਰਤ ਅਭਿਆਨ ਦੀ ਚੌਥੀ ਵਰ੍ਹੇਗੰਢ ਮੌਕੇ ਜੈਕਲੀਨ ਫਰਨਾਂਡੀਜ਼ ਨੇ ਯੋਲੋ ਫਾਊਂਡੇਸ਼ਨ ਦੇ ਤਹਿਤ ਸਮੁੰਦਰ ਕੰਢੇ ਨੂੰ ਸਾਫ਼ ਕਰਨ ਦਾ ਮਿਸ਼ਨ ਸ਼ੁਰੂ ਕੀਤਾ ਹੈ। ਜੈਕਲੀਨ ਨੇ ‘ਕਾਈਂਡਨੈੱਸ’ ਦੀਆਂ ਕਹਾਣੀਆਂ ਨੂੰ ਬਣਾਉਣ ਤੇ ਸਾਂਝਾ ਕਰਨ ਲਈ ਯੋਲੋ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਹੈ।

ਜੈਕਲੀਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਮੁੰਬਈ ਸਮੁੰਦਰ ਕੰਢੇ ਦੀ ਸਫਾਈ ਕਰਨ ਦਾ ਆਪਣਾ ਤਜਰਬਾ ਸਾਂਝਾ ਕੀਤਾ ਹੈ। ਉਹ ਪੋਸਟ ’ਚ ਲਿਖਦੀ ਹੈ ਕਿ 2 ਅਕਤੂਬਰ, ਇਕ ਤਾਰੀਖ ਜੋ ਲੱਖਾਂ ਦਿਲਾਂ ’ਚ ਅੰਕਿਤ ਹੈ ਕਿਉਂਕਿ ਇਸ ਦਿਨ ਮੋਹਨਦਾਸ ਕਰਮਚੰਦ ਗਾਂਧੀ ਦੀ ਜਯੰਤੀ ਹੁੰਦੀ ਹੈ। ਹੁਣ ਇਹ ਹੋਰ ਵੀ ਖ਼ਾਸ ਹੈ ਕਿਉਂਕਿ ‘ਸਵੱਛ ਭਾਰਤ ਅਭਿਆਨ’ ਦੇ 4 ਸਾਲ ਪੂਰੇ ਹੋ ਗਏ ਹਨ।