ਜਨਮ ਦਿਨ ’ਤੇ ਵਨ-ਡੇ ਡੈਬਿਊ ਕਰਨ ਵਾਲੇ ਦੂਜੇ ਭਾਰਤੀ ਬਣੇ ਇਸ਼ਾਨ ਕਿਸ਼ਨ

ਫ਼ੈਕ੍ਟ ਸਮਾਚਾਰ ਸੇਵਾ ਕੋਲੰਬੋ , ਜੁਲਾਈ 18

ਇਸ਼ਾਨ ਕਿਸ਼ਨ ਆਪਣੇ ਜਨਮ ਦਿਨ ’ਤੇ ਵਨ-ਡੇ ਕੌਮਾਂਤਰੀ ਕ੍ਰਿਕਟ ’ਚ ਡੈਬਿਊ ਕਰਨ ਵਾਲੇ ਦੂਜੇ ਭਾਰਤੀ ਕ੍ਰਿਕਟਰ ਬਣ ਗਏ ਹਨ। ਇਸ਼ਾਨ ਤੇ ਸੂਰਯਕੁਮਾਰ ਯਾਦਵ ਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਇੱਥੇ ਆਪਣੇ ਵਨ-ਡੇ ਡੈਬਿਊ ਮੈਚ ਲਈ ਪਲੇਇੰਗ ਇਲੈਵਨ ’ਚ ਸ਼ਾਮਲ ਕੀਤਾ ਗਿਆ। ਸੰਜੋਗ ਨਾਲ ਇਨ੍ਹਾਂ ਦੋਹਾਂ ਨੇ ਇੰਗਲੈਂਡ ਖ਼ਿਲਾਫ਼ ਇਸੇ ਸਾਲ 14 ਮਾਰਚ ਨੂੰ ਅਹਿਮਦਾਬਾਦ ’ਚ ਇਕੱਠਿਆਂ ਟੀ-20 ਕੌਮਾਂਤਰੀ ’ਚ ਡੈਬਿਊ ਕੀਤਾ ਸੀ।

ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਤੋਂ ਪਹਿਲਾਂ ਆਪਣੇ ਜਨਮ ਦਿਨ ’ਤੇ ਡੈਬਿਊ ਕਰਨ ਵਾਲੇ ਭਾਰਤੀ ਕ੍ਰਿਕਟਰ ਗੁਰਸ਼ਰਣ ਸਿੰਘ ਸਨ। ਉਨ੍ਹਾਂ ਨੇ 8 ਮਾਰਚ 1990 ਨੂੰ ਆਸਟਰਲੀਆ ਖਿਲਾਫ ਹੈਮਿਲਨਟ ’ਚ ਆਪਣਾ ਪਹਿਲਾ ਤੇ ਆਖ਼ਰੀ ਵਨ-ਡੇ ਖੇਡਿਆ ਸੀ। 8 ਮਾਰਚ 1963 ’ਚ ਜੰਮੇ ਗੁਰਸ਼ਰਨ ਨੇ ਇਸ ਮੈਚ ’ਚ ਚਾਰ ਦੌੜਾਂ ਬਣਾਈਆਂ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਸੀ।

ਇਸ਼ਾਨ ਦਾ ਜਨਮ 19 ਜੁਲਾਈ 1998 ਨੂੰ ਪਟਨਾ ’ਚ ਹੋਇਆ ਤੇ ਉਨ੍ਹਾਂ ਨੇ ਅਜੇ ਤਕ ਦੋ ਟੀ-20 ਕੌਮਾਂਤਰੀ ਮੈਚਾਂ ’ਚ 60 ਦੌੜਾਂ ਬਣਾਈਆਂ ਜਿਸ ’ਚ ਇਕ ਅਰਧ ਸੈਂਕੜਾ ਸ਼ਾਮਲ ਹੈ। ਉਨ੍ਹਾਂ ਨੇ ਆਪਣੇ ਡੈਬਿਊ ਮੈਚ ’ਚ ਹੀ 56 ਦੌੜਾਂ ਬਣਾਈਆਂ ਸਨ ਤੇ ਉਨ੍ਹਾਂ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ ਸੀ। ਸੂਰਯਕੁਮਾਰ ਨੇ ਵੀ ਇਸੇ ਮੈਚ ’ਚ ਆਪਣਾ ਡੈਬਿਊ ਕੀਤਾ ਸੀ ਪਰ ਉਦੋਂ ਉਨ੍ਹਾਂ ਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਸੀ।

More from this section