ਖੇਡ

ਭਾਰਤ ‘ਚ ਬਿਨਾਂ ਦਰਸ਼ਕਾਂ ਤੋਂ ਹੋਵੇਗਾ IPL 2022 ਦਾ ਆਯੋਜਨ

ਫ਼ੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 22

ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਸੀਜ਼ਨ ਦਾ ਆਯੋਜਨ ਭਾਰਤ ‘ਚ ਹੀ ਕੀਤਾ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਚੋਟੀ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ ‘ਚ ਕੋਵਿਡ-19 ਨਾਲ ਪੈਦਾ ਹੋਏ ਹਾਲਾਤਾਂ ‘ਚ ਸੁਧਾਰ ਹੁੰਦਾ ਹੈ ਤਾਂ ਬੋਰਡ ਭਾਰਤ ‘ਚ ਹੀ ਆਈ. ਪੀ. ਐੱਲ. 2022 ਦੀ ਮੇਜ਼ਬਾਨੀ ਕਰੇਗਾ।

ਇਸ ਟੂਰਨਾਮੈਂਟ ‘ਚ ਦਰਸ਼ਕਾਂ ਨੂੰ ਸਟੇਡੀਅਮ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਮਿਲੇਗੀ। ਟੂਰਨਾਮੈਂਟ ਲਈ ਵਾਨਖੇੜੇ ਸਟੇਡੀਅਮ, ਕ੍ਰਿਕਟ ਕਲੱਬ ਆਫ ਇੰਡੀਆ (ਸੀ. ਸੀ. ਆਈ.) ਮੁੰਬਈ ‘ਚ ਡੀ. ਵਾਈ. ਪਾਟਿਲ ਸਟੇਡੀਅਮ ਦੇਖੇ ਗਏ ਹਨ ਅਤੇ ਜੇਕਰ ਜ਼ਰੂਰਤ ਪਈ ਤਾਂ ਪੁਣੇ ਸਟੇਡੀਅਮ ਨੂੰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

Facebook Page:https://www.facebook.com/factnewsnet

See videos:https://www.youtube.com/c/TheFACTNews/videos