ਖੇਡ

ਟੋਕੀਓ ਓਲੰਪਿਕ ਲਈ ਰਵਾਨਾ ਹੋਈ ਭਾਰਤੀ ਹਾਕੀ ਟੀਮ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੁਲਾਈ 18

ਟੋਕੀਓ ਓਲੰਪਿਕ ‘ਚ ਹਿੱਸਾ ਲੈਣ ਲਈ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮ ਦੇ ਖਿਡਾਰੀ ਟੋਕੀਓ ਰਵਾਨਾ ਹੋ ਗਏ ਹਨ। ਦਿੱਲੀ ਏਅਰਪੋਰਟ ‘ਤੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਸ਼ਾਨਦਾਰ ਵਿਦਾਈ ਦਿੱਤੀ ਹੈ। ਏਅਰਪੋਰਟ ‘ਤੇ ਲੋਕਾਂ ਨੇ ਆਪਣੇ ਦੇਸ਼ ਨੂੰ ਹਾਕੀ ਖਿਡਾਰੀਆਂ ਲਈ ਤਾਲੀਆਂ ਵਜਾ ਕੇ ਉਨ੍ਹਾਂ ਨੂੰ ਚੀਅਰ ਕੀਤਾ ਤੇ ਉਨ੍ਹਾਂ ਨੂੰ ਓਲੰਪਿਕ ‘ਚ ਜਿੱਤ ਪ੍ਰਾਪਤ ਕਰਨ ਲਈ ਉਨ੍ਹਾਂ ਦਾ ਉਤਸ਼ਾਹ ਵੀ ਵਧਾਇਆ।

ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ‘ਚ ਭਾਰਤੀ ਪੁਰਸ਼ ਟੀਮ ਆਪਣਾ ਸਫਰ 24 ਜੁਲਾਈ ਨੂੰ ਸ਼ੁਰੂ ਕਰੇਗੀ। ਟੋਕੀਓ ਓਲੰਪਿਕ ‘ਚ ਭਾਰਤੀ ਪੁਰਸ਼ ਟੀਮ ਨੂੰ ਗਰੁੱਪ ਏ ‘ਚ ਰੱਖਿਆ ਗਿਆ ਹੈ ਜਿਸ ‘ਚ ਜਪਾਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਸਪੇਨ ਦੀ ਟੀਮ ਵੀ ਗਰੁੱਪ ਏ ‘ਚ ਹੈ। ਟੋਕੀਓ ‘ਚ ਭਾਰਤ ਦੀ ਟੀਮ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਨਾਲ 24 ਜੁਲਾਈ ਨੂੰ ਖੇਡੇਗੀ। ਇਹ ਮੈਚ ਭਾਰਤ ਦੇ ਸਮੇਂ ਮੁਤਾਬਕ ਸਵੇਰੇ ਸਾਢੇ 6 ਵਜੇ ਤੋਂ ਖੇਡਿਆ ਜਾਵੇਗਾ। ਇਸ ਤੋਂ ਬਾਅਦ 25 ਜੁਲਾਈ ਨੂੰ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ ਇਹ ਮੈਚ ਭਾਰਤ ਦੇ ਸਮੇਂ ਮੁਤਾਬਕ ਦੁਪਹਿਰ 3 ਵਜੇ ਹੋਵੇਗਾ।

ਭਾਰਤ ਦੀ ਟੀਮ ਆਪਣਾ ਤੀਜਾ ਮੈਚ ਸਪੇਨ ਨਾਲ 27 ਜੁਲਾਈ ਨੂੰ ਖੇਡੇਗੀ। ਇਹ ਮੈਚ ਸਵੇਰੇ ਸਾਢੇ 6 ਵਜੇ ਹੋਵੇਗਾ। ਇਸ ਤੋਂ ਬਾਅਦ ਚੌਥਾ ਮੈਚ 20 ਜੁਲਾਈ ਨੂੰ ਅਰਜਨਟੀਨਾ ਦੀ ਟੀਮ ਨਾਲ ਹੋਵੇਗਾ। ਭਾਰਤ ‘ਚ ਇਹ ਮੈਚ ਸਵੇਰੇ 6 ਤੋਂ ਦੇਖ ਸਕਣਗੇ। ਦੂਜੇ ਪਾਸੇ ਮੇਜ਼ਬਾਨ ਜਪਾਨ ਦੀ ਟੀਮ ਨਾਲ ਭਾਰਤ ਦੀ ਹਾਕੀ ਟੀਮ 30 ਜੁਲਾਈ ਨੂੰ ਮੈਚ ਖੇਡੇਗੀ। ਇਹ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਤੋਂ ਖੇਡਿਆ ਜਾਵੇਗਾ।