ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਜਨਵਰੀ 27
ਟੀਮ ਇੰਡੀਆ ਦੇ ਆਲਰਾਊਂਡਰ ਕਰੁਣਾਲ ਪੰਡਯਾ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਹੈਕਰ ਨੇ ਕਈ ਅਜੀਬ ਟਵੀਟ ਕੀਤੇ ਹਨ। ਉਸਨੇ ਲਿਖਿਆ ਕਿ ਮੈ ਬਿਟਕੋਇਨ ਲਈ ਖਾਤਾ ਵੇਚ ਰਿਹਾ ਸੀ। ਹਾਲਾਂਕਿ ਅਜੇ ਤਕ ਇਸ ਬਾਰੇ ਕ੍ਰਿਕਟਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹੈਕਰ ਨੇ ਲਗਾਤਾਰ ਕਈ ਟਵੀਟ ਕੀਤੇ ਹਨ। ਦੱਸ ਦੇਈਏ ਕਿ ਕਰੁਣਾਲ ਫਿਲਹਾਲ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਉਹ ਪਿਛਲੇ ਸੀਜ਼ਨ ਤਕ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਮੁੰਬਈ ਇੰਡੀਅਨਜ਼ ਲਈ ਖੇਡੇ ਸਨ।
ਕਰੁਣਾਲ ਪੰਡਯਾ ਦਾ ਅਕਾਊਂਟ ਹੈਕ ਹੋਣ ਤੋਂ ਬਾਅਦ ਪਹਿਲਾ ਟਵੀਟ ਅੱਜ ਸਵੇਰੇ 7:31 ਵਜੇ ਕੀਤਾ ਗਿਆ ਸੀ। ਇਸ ਦੌਰਾਨ ਇਕ ਅਕਾਊਂਟ ਤੋਂ ਇਕ ਪੋਸਟ ਨੂੰ ਰੀਟਵੀਟ ਕੀਤਾ ਗਿਆ। ਇਸ ‘ਚ ਇਕ ਅਕਾਊਂਟ ਨੇ ਕਰੁਣਾਲ ਨੂੰ ਫਾਲੋ ਕਰਨ ਲਈ ਧੰਨਵਾਦ ਕੀਤਾ ਹੈ। ਇਸ ਤੋਂ ਬਾਅਦ ਕਈ ਟਵੀਟ ਕੀਤੇ ਜਾ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਉਸਦਾ ਅਕਾਊਂਟ ਇੱਕ ਬਿਟਕੋਇਨ ਘੁਟਾਲੇਬਾਜ਼ ਵਲੋਂ ਹੈਕ ਕੀਤਾ ਗਿਆ ਸੀ। ਅਜਿਹੇ ਘੁਟਾਲੇਬਾਜ਼ ਮਸ਼ਹੂਰ ਲੋਕਾਂ ਦੇ ਟਵਿੱਟਰ ਅਕਾਊਂਟ ਨੂੰ ਲਗਾਤਾਰ ਹੈਕ ਕਰ ਰਹੇ ਹਨ।
Facebook Page: https://www.facebook.com/factnewsnet
See videos: https://www.youtube.com/c/TheFACTNews/videos