ਦੇਸ਼-ਦੁਨੀਆ

ਦੇਸ਼ ‘ਚ ਕੋਰੋਨਾ ਖ਼ੁਰਾਕਾਂ ਦੀ ਗਿਣਤੀ 100 ਕਰੋੜ ਪੂਰੀ ਹੋਣ ’ਤੇ ਲਹਿਰਾਇਆ ਜਾਵੇਗਾ ਸਭ ਤੋਂ ਵੱਡਾ ਖਾਦੀ ਤਿਰੰਗਾ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਅਕਤੂਬਰ 21

ਕੋਵਿਡ-19 ਤੋਂ ਬਚਾਅ ਲਈ ਜਾਰੀ ਟੀਕਾਕਰਨ ਤਹਿਤ ਦਿੱਤੀਆਂ ਗਈਆਂ ਕੋਰੋਨਾ ਖ਼ੁਰਾਕਾਂ ਦੀ ਗਿਣਤੀ 100 ਕਰੋੜ ਪੂਰੀ ਹੋਣ ’ਤੇ ਦੇਸ਼ ਵਿਚ ਸਭ ਤੋਂ ਵੱਡੇ ਖਾਦੀ ਤਿਰੰਗੇ ਨੂੰ ਅੱਜ ਲਾਲ ਕਿਲ੍ਹੇ ’ਤੇ ਲਹਿਰਾਇਆ ਜਾਵੇਗਾ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਤਿਰੰਗੇ ਦੀ ਲੰਬਾਈ 225 ਫੁੱਟ ਅਤੇ ਚੌੜਾਈ 150 ਫੁੱਟ ਹੈ ਅਤੇ ਇਸ ਦਾ ਵਜ਼ਨ ਲੱਗਭਗ 1400 ਕਿਲੋਗ੍ਰਾਮ ਹੈ। ਇਹ ਤਿਰੰਗਾ 2 ਅਕਤੂਬਰ ਨੂੰ ਗਾਂਧੀ ਜਯੰਤੀ ’ਤੇ ਲੇਹ ’ਚ ਲਹਿਰਾਇਆ ਗਿਆ ਸੀ। ਇਕ ਸੂਤਰ ਨੇ ਦੱਸਿਆ ਕਿ ਇਹ ਭਾਰਤ ਵਲੋਂ ਬਣਾਏ ਗਏ ਸੂਤੀ ਖਾਦੀ ਦਾ ਹੱਥ ਨਾਲ ਬੁਣਿਆ ਹੋਇਆ ਹੁਣ ਤਕ ਦਾ ਸਭ ਤੋਂ ਵੱਡਾ ਤਿਰੰਗਾ ਹੈ। ਦੇਸ਼ ’ਚ 100 ਕਰੋੜ ਖ਼ੁਰਾਕਾਂ ਦਿੱਤੇ ਜਾਣ ਮੌਕੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਲਾਲ ਕਿਲ੍ਹੇ ਤੋਂ ਗਾਇਕ ਕੈਲਾਸ਼ ਖੇਰ ਦਾ ਗੀਤ ਅਤੇ ਆਡੀਓ-ਵਿਜ਼ੁਅਲ ਫਿਲਮ ਜਾਰੀ ਕਰਨਗੇ।

ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ਨੇ ਟੀਕਾਕਰਨ ਮਹਿੰਮ ’ਚ ਵੱਡੀ ਉਪਲੱਬਧੀ ਹਾਸਲ ਕਰ ਲਈ ਹੈ। ਇਸ ਦਰਮਿਆਨ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਟੀਕਾਕਰਨ ਲਈ ਪਾਤਰ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਟੀਕਾ ਲਗਵਾਉਣ ਅਤੇ ਭਾਰਤ ਦੀ ਇਤਿਹਾਸਕ ਯਾਤਰਾ ’ਚ ਯੋਗਦਾਨ ਦੇਣ ਦੀ ਅਪੀਲ ਕੀਤੀ ਸੀ।

ਉੱਥੇ ਹੀ 100 ਕਰੋੜ ਟੀਕਾਕਰਨ ਦੀ ਉਪਲੱਬਧੀ ਹਾਸਲ ਹੋਣ ’ਤੇ ਸਪਾਈਸਜੈੱਟ ਅੱਜ ਦਿੱਲੀ ਹਵਾਈ ਅੱਡੇ ’ਤੇ ਵਿਸ਼ੇਸ਼ ਵਰਦੀ ਜਾਰੀ ਕਰੇਗੀ। ਇਸ ਮੌਕੇ ਸਿਹਤ ਮੰਤਰੀ, ਨਾਗਰਿਕ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਸਪਾਈਸਜੈੱਟ ਦੇ ਮੁੱਖ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਮੌਜੂਦ ਰਹਿਣਗੇ।

More from this section