ਖੇਡ

ਭਾਰਤ ਨੇ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ

ਫ਼ੈਕ੍ਟ ਸਮਾਚਾਰ ਸੇਵਾ ਕੋਲੰਬੋ , ਜੁਲਾਈ 19

ਸ੍ਰੀਲੰਕਾ ਖ਼ਿਲਾਫ਼ ਖੇਡੇ ਗਏ ਇੱਕ-ਰੋਜ਼ਾ ਮੁਕਾਬਲੇ ਵਿੱਚ ਕਪਤਾਨ ਸ਼ਿਖਰ ਧਵਨ ਦੀਆਂ 86 ਨਾਬਾਦ ਦੌੜਾਂ ਦੀ ਬਦੌਲਤ ਭਾਰਤ ਨੇ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਸ੍ਰੀਲੰਕਾ ਨੇ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 262 ਦੌੜਾਂ ਬਣਾਈਆਂ ਸਨ।

ਭਾਰਤ ਵੱਲੋਂ ਦੀਪਕ ਚਾਹਰ, ਯੁਜ਼ਵੇਂਦਰ ਚਾਹਲ ਤੇ ਕੁਲਦੀਪ ਯਾਦਵ ਨੇ ਦੋ-ਦੋ ਅਤੇ ਹਾਰਦਿਕ ਪਾਂਡਿਆ ਤੇ ਕਰੁਨਾਲ ਪਾਂਡਿਆ ਨੇ ਇੱਕ-ਇੱਕ ਵਿਕਟ ਲਈ। ਯੁਵਾ ਬੱਲੇਬਾਜ਼ਾਂ ਪ੍ਰਿਥਵੀ ਸ਼ਾਅ (43) ਅਤੇ ਇਸ਼ਾਨ ਕਿਸ਼ਨ (59) ਦੀ ਹਮਲਾਵਰ ਬੱਲੇਬਾਜ਼ੀ ਦੀ ਮਦਦ ਨਾਲ ਭਾਰਤ ਨੇ ਇਹ ਟੀਚਾ 36.4 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਸ੍ਰੀਲੰਕਾ ਦੇ ਧਨੰਜੈ ਡੀ ਸਿਲਵਾ ਨੇ ਦੋ ਅਤੇ ਲਕਸ਼ਨ ਸੰਡਾਕਨ ਨੇ ਇੱਕ ਵਿਕਟ ਲਈ। ‘ਪਲੇਅਰ ਆਫ ਦਿ ਮੈਚ’ ਪ੍ਰਿਥਵੀ ਸ਼ਾਅ ਨੂੰ ਚੁਣਿਆ ਗਿਆ।

More from this section