ਖੇਡ

IND Vs NZ ਵਾਨਖੇੜੇ ਟੈਸਟ : ਟੀਮ ਇੰਡੀਆ ਨੇ ਨਿਊਜ਼ੀਲੈਂਡ ਦੇ ਸਾਹਮਣੇ 540 ਦੌੜਾਂ ਦਾ ਟੀਚਾ ਰੱਖਿਆ

ਫੈਕਟ ਸਮਾਚਾਰ ਸੇਵਾ
ਮੁੰਬਈ, ਦਸੰਬਰ 5

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁੰਬਈ ਟੈਸਟ ‘ਚ ਤੀਜੇ ਦਿਨ ਦੀ ਖੇਡ ਜਾਰੀ ਹੈ। ਜਿੱਥੇ ਟੀਮ ਇੰਡੀਆ ਨੇ ਨਿਊਜ਼ੀਲੈਂਡ ਦੇ ਸਾਹਮਣੇ 540 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤ ਨੇ ਆਪਣੀ ਦੂਜੀ ਪਾਰੀ 276/7 ‘ਤੇ ਐਲਾਨ ਕਰ ਦਿੱਤੀ। ਟੀਚੇ ਦਾ ਪਿੱਛਾ ਕਰਦਿਆਂ ਕੀਵੀ ਟੀਮ ਦਾ ਸਕੋਰ 3 ਵਿਕਟਾਂ ਦੇ ਨੁਕਸਾਨ ‘ਤੇ 63 ਦੌੜਾਂ ਹੈ। ਨਿਕੋਲਸ ਅਤੇ ਮਿਸ਼ੇਲ ਕ੍ਰੀਜ਼ ‘ਤੇ ਹਨ।

ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਕੀਵੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਕੀਵੀ ਕਪਤਾਨ ਟਾਮ ਲੈਥਮ (6) ਆਰ ਅਸ਼ਵਿਨ ਦੀ ਗੇਂਦ ‘ਤੇ ਐਲਬੀਡਬਲਿਊ ਆਊਟ ਹੋ ਗਏ। ਲੈਥਮ ਨੇ ਰਿਵਿਊ ਲਿਆ ਪਰ ਇਸ ਦਾ ਫੈਸਲਾ ਟੀਮ ਇੰਡੀਆ ਦੇ ਹੱਕ ‘ਚ ਰਿਹਾ। ਡੇਰਿਲ ਮਿਸ਼ੇਲ ਅਤੇ ਵਿਲ ਯੰਗ ਨੇ ਦੂਜੀ ਵਿਕਟ ਲਈ 32 ਦੌੜਾਂ ਜੋੜ ਕੇ ਟੀਮ ਦੀ ਪਾਰੀ ਨੂੰ ਮੁੜ ਲੀਹ ‘ਤੇ ਲਿਆਂਦਾ ਪਰ ਅਸ਼ਵਿਨ ਨੇ ਯੰਗ (20) ਨੂੰ ਆਊਟ ਕਰ ਕੇ ਭਾਰਤ ਨੂੰ ਦੂਜੀ ਸਫਲਤਾ ਦਿਵਾਈ। ਯੰਗ ਦੀ ਵਿਕਟ ਨਾਲ ਆਰ ਅਸ਼ਵਿਨ ਇਸ ਸਾਲ 50 ਟੈਸਟ ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਵੀ ਬਣ ਗਏ ਹਨ।

ਅਸ਼ਵਿਨ ਇੱਥੇ ਹੀ ਨਹੀਂ ਰੁਕੇ ਅਤੇ ਆਪਣੇ ਅਗਲੇ ਹੀ ਓਵਰ ਵਿੱਚ ਰਾਉਲ ਟੇਲਰ (6) ਦਾ ਵਿਕਟ ਲੈ ਕੇ ਨਿਊਜ਼ੀਲੈਂਡ ਨੂੰ ਤੀਜਾ ਝਟਕਾ ਦਿੱਤਾ। ਅਸ਼ਵਿਨ ਨੇ ਟੈਸਟ ਕ੍ਰਿਕਟ ‘ਚ 8ਵੀਂ ਵਾਰ ਲੈਥਮ ਨੂੰ ਆਊਟ ਕੀਤਾ।

ਦੂਜੀ ਪਾਰੀ ‘ਚ ਬੱਲੇਬਾਜ਼ੀ ਕਰਦੇ ਹੋਏ ਮਯੰਕ ਅਗਰਵਾਲ ਦੇ ਸੱਜੇ ਹੱਥ ‘ਤੇ ਸੱਟ ਲੱਗ ਗਈ । ਉਨ੍ਹਾਂ ਨੂੰ ਸਾਵਧਾਨੀ ਦੇ ਤੌਰ ‘ਤੇ ਮੈਦਾਨ ‘ਚ ਨਾ ਵੜਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸ਼ੁਭਮਨ ਗਿੱਲ ਵੀ ਮੈਚ ਦੇ ਦੂਜੇ ਦਿਨ ਫੀਲਡਿੰਗ ਦੌਰਾਨ ਉਂਗਲੀ ‘ਤੇ ਸੱਟ ਲੱਗਣ ਕਾਰਨ ਤੀਜੇ ਦਿਨ ਫੀਲਡਿੰਗ ਲਈ ਨਹੀਂ ਆਏ।

ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ 150 ਦੌੜਾਂ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (62) ਦੂਜੀ ਪਾਰੀ ਵਿੱਚ ਵੀ ਸਭ ਤੋਂ ਵੱਧ ਸਕੋਰਰ ਰਹੇ। ਇਸ ਦੇ ਨਾਲ ਹੀ ਚੇਤੇਸ਼ਵਰ ਪੁਜਾਰਾ (47) ਅਤੇ ਸ਼ੁਭਮਨ ਗਿੱਲ (47) ਨੇ ਵੀ ਵਧੀਆ ਦੌੜਾਂ ਬਣਾਈਆਂ। ਪਹਿਲੀ ਪਾਰੀ ਵਿੱਚ ਸਾਰੀਆਂ 10 ਵਿਕਟਾਂ ਲੈ ਕੇ ਇਤਿਹਾਸ ਰਚਣ ਵਾਲੇ ਏਜਾਜ਼ ਪਟੇਲ ਨੇ ਦੂਜੀ ਪਾਰੀ ਵਿੱਚ ਵੀ 4 ਵਿਕਟਾਂ ਲਈਆਂ।

Facebook Page: https://www.facebook.com/factnewsnet

See videos: https://www.youtube.com/c/TheFACTNews/videos