ਦੇਸ਼-ਦੁਨੀਆ

ਅਰਵਿੰਦ ਕੇਜਰੀਵਾਲ ਵਲੋਂ ‘ਅੰਬੇਡਕਰ ਸਕੂਲ ਆਫ਼ ਐਕਸੀਲੈਂਸ’ ਦਾ ਉਦਘਾਟਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਅਪ੍ਰੈਲ 14

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਬਾ ਸਾਹਿਬ ਡਾ. ਭੀਮਰਾਵ ਅੰਬੇਡਕਰ ਦੀ ਜਯੰਤੀ ਮੌਕੇ ਅੱਜ ‘‘ਅੰਬੇਡਕਰ ਸਕੂਲ ਆਫ਼ ਸਪੈੱਸ਼ਲਾਈਜ਼ ਐਕਸੀਲੈਂਸ’ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਉੱਪ ਮੁੱਖ ਮੰਤਰੀ ਮਨੀਸ਼ ਵੀ ਮੌਜੂਦ ਰਹੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਸਭ ਤੋਂ ਸ਼ਾਨਦਾਰ ਸਰਕਾਰੀ ਸਕੂਲ ਹਨ, ਉਨ੍ਹਾਂ ਸਾਰੇ 30 ਦਾ ਨਾਂ ਬਦਲ ਕੇ ਅਸੀਂ ਡਾ. ਅੰਬੇਡਕਰ ਸਕੂਲ ਆਫ਼ ਸਪੈੱਸ਼ਲਾਈਜ਼ ਐਕਸੀਲੈਂਸ’ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਸਾਡੇ ਇਸ ਕਦਮ ਨਾਲ ਬਾਬਾ ਸਾਹਿਬ ਸਾਨੂੰ ਖੂਬ ਆਸ਼ੀਰਵਾਦ ਦੇਣਗੇ।

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਬਾਬਾ ਸਾਹਿਬ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹਾਂ। ਅੱਜ ਸਕੂਲਾਂ ’ਚ ਬਹੁਤ ਸਕਾਰਾਤਮਕ ਬਦਲਾਅ ਆਇਆ ਹੈ। ਨੇਤਾਵਾਂ ਅਤੇ ਸਰਕਾਰੀ ਬਾਬੂਆਂ ਦੇ ਬੱਚੇ ਸਰਕਾਰੀ ਸਕੂਲਾਂ ’ਚ ਪੜ੍ਹਾਂ ਰਹੇ ਹਨ।

Facebook Page:https://www.facebook.com/factnewsnet

See videos:https://www.youtube.com/c/TheFACTNews/videos