ਵਿਦੇਸ਼

ਚੀਨ ’ਚ ਹੋਟਲ ਦੀ ਇਮਾਰਤ ਡਿੱਗਣ ਕਾਰਨ 8 ਦੀ ਮੌਤ, ਕਈ ਲਾਪਤਾ

ਫ਼ੈਕ੍ਟ ਸਮਾਚਾਰ ਸੇਵਾ ਬੀਜਿੰਗ, ਜੁਲਾਈ 13

ਚੀਨ ਦੇ ਸੁਝੋਊ ਸ਼ਹਿਰ ’ਚ ਸੀ ਜੀ ਕੈਯੁਆਨ ਹੋਟਲ ਦੀ ਇਮਾਰਤ ਡਿੱਗਣ ਦੀ ਇਕ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ’ਚ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 9 ਲੋਕ ਲਾਪਤਾ ਦੱਸੇ ਜਾ ਰਹੇ ਹਨ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰਬੀ ਚੀਨ ਦੇ ਸੁਝੋਊ ਸ਼ਹਿਰ ’ਚ ਇਕ ਹੋਟਲ ਡਿੱਗਣ ਨਾਲ ਘੱਟ ਤੋਂ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਤੇ 9 ਲੋਕ ਲਾਪਤਾ ਹਨ। ਘਟਨਾ ਵਾਲੇ ਸਥਾਨ ’ਤੇ ਬਚਾਅ ਕਰਮੀ ਮਲਬੇ ਦੇ ਵੱਡੇ-ਵੱਡੇ ਢੇਰਾਂ ਹੇਠ ਦੱਬੇ ਲੋਕਾਂ ਦੀ ਤਾਲਾਸ਼ ਕਰ ਰਹੇ ਹਨ।

ਮਲਬੇ ’ਚ ਦੱਬੇ ਲੋਕਾਂ ਦੀ ਖੋਜ ਕਰ ਰਹੇ ਬਚਾਅ ਕਰਮੀ

ਬਚਾਅ ਕਰਮੀਆਂ ਨੇ ਜੀਊਂਦੇ ਬਚੇ ਲੋਕਾਂ ਦੀ ਤਲਾਸ਼ ਲਈ ਕਰੇਨ ਤੇ ਖੋਜੀ ਕੁੱਤਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹੋਟਲ ਦੇ ਡਿਗਣ ਨਾਲ 23 ਲੋਕ ਫਸ ਗਏ ਸਨ, ਜਿਸ ’ਚ 5 ਨੂੰ ਬਚਾ ਲਿਆ ਗਿਆ ਹੈ। ਬਚਾਅ ਕਰਮੀ ਮਲਬੇ ’ਚ ਦੱਬੇ ਲੋਕਾਂ ਦੀ ਖੋਜ ਕਰ ਰਹੇ ਹਨ। ਇਮਾਰਤ ਦੇ ਡਿੱਗਦੇ ਸਮੇਂ ਹੋਟਲ ’ਚ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।

ਭੂਚਾਲ ਬਚਾਅ ਦਲ ਤੇ 120 ਵਾਹਨਾਂ ਸਮੇਤ 600 ਤੋਂ ਵੱਧ ਲੋਕਾਂ ਨੂੰ ਆਪਰੇਸ਼ਨ ਲਈ ਲਗਾਈਆਂ ਗਿਆ ਹੈ। ਆਧਿਕਾਰਤ ਰੂਪ ਨਾਲ ਇਸ ਹੋਟਲ ਦੇ ਡਿੱਗਣ ਦੀ ਅਸਲ ਵਜ੍ਹਾ ਨਹੀਂ ਦੱਸੀ ਗਈ ਹੈ।