ਨਵੇਂ ਜੁੱਤੇ ਪਹਿਨਣ ਨਾਲ ਹੋਣ ਵਾਲੇ ਜਖ਼ਮਾਂ ਨੂੰ ਦੂਰ ਕਰਨ ਲਈ ਘਰੇਲੂ ਨੁਸਖੇ

ਫ਼ੈਕ੍ਟ ਸਮਾਚਾਰ ਸੇਵਾ ਜੂਨ 24

ਅਕਸਰ ਲੋਕਾਂ ਨੂੰ ਨਵੀਂਆਂ ਚੱਪਲਾਂ ਅਤੇ ਜੁੱਤੇ ਪਹਿਨਣ ਤੇ ਜਖਮ ਹੋਣ ਲੱਗਦੇ ਹਨ। ਇਸਦੇ ਕਾਰਨ ਪੈਰਾਂ ਵਿੱਚ ਕਾਫੀ ਦਰਦ , ਜਲਨ ਅਤੇ ਚਲਣ ਵਿੱਚ ਪਰੇਸ਼ਾਨੀ ਹੋਣ ਲੱਗਦੀ ਹੈ । ਅਜਿਹੇ ਵਿੱਚ ਲੜਕੀਆਂ ਬੈਂਡੇਡ ਲਗਾ ਕੇ ਫਿਰ ਤੋਂ ਜੁਤੇ ਪਹਿਨ ਲੈਂਦੀਆਂ ਹਨ। ਪਰ ਇਸ ਨਾਲ ਪਰੇਸ਼ਾਨੀ ਵਧਣ ਦੀ ਸਮੱਸਿਆ ਹੋ ਸਕਦੀ ਹੈ।ਅਜਿਹੇ ਵਿੱਚ ਤੁਸੀ ਘਰੇਲੂ ਨੁਸਖਿਆਂ ਨੂੰ ਆਪਣਾ ਸਕਦੇ ਹੋ । ਇਹਨਾਂ ਨੂੰ ਅਪਣਾ ਕੇ ਤੁਹਾਨੂੰ ਜਖਮ ਜਲਦੀ ਭਰਨ ਦੇ ਨਾਲ ਦਰਦ ਅਤੇ ਜਲਨ ਤੋਂ ਵੀ ਜਲਦੀ ਆਰਾਮ ਮਿਲ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਨਵੇਂ ਜੁਤਿਆਂ ਦੇ ਪੈਰਾਂ ਤੇ ਲੱਗਣ ਤੇ ਕਿ ਕਰਨਾ ਚਾਹੀਦਾ ਹੈ ਤਾਂ ਜੋ ਮਿੰਟਾਂ ਵਿੱਚ ਆਰਾਮ ਮਿਲ ਸਕੇ :

ਨਾਰੀਅਲ ਤੇਲ ਅਤੇ ਕਪੂਰ ਇਹਨਾਂ ਵਿੱਚ ਐਂਟੀ – ਇੰਫਲੇਮੇਟਰੀ , ਹੀਲਿੰਗ ਅਤੇ ਐਨਾਲਜੇਸਿਕ ਦੇ ਗੁਣ ਪਾਏ ਜਾਂਦੇ ਹਨ। ਅਜਿਹੇ ਵਿੱਚ ਤੁਸੀ ਜਖਮ ਨੂੰ ਠੀਕ ਕਰਣ ਲਈ ਇਨ੍ਹਾਂ ਦੋਨਾਂ ਨਾਲ ਤਿਆਰ ਮਿਸ਼ਰਣ ਨੂੰ ਲਗਾ ਸਕਦੇ ਹੋ। ਇਸਦੇ ਲਈ ਕਪੂਰ ਦੀਆਂ 1 – 2 ਗੋਲੀਆਂ ਨੂੰ ਪੀਸ ਕੇ ਪਾਊਡਰ ਬਣਾ ਲਓ। ਫਿਰ ਇਸ ਵਿੱਚ ਨਾਰੀਅਲ ਤੇਲ ਨੂੰ ਮਿਕਸ ਕਰੋ। ਤਿਆਰ ਮਿਸ਼ਰਣ ਨੂੰ ਤੁਸੀ ਜਖਮ ਤੇ ਲਗਾਓ। ਇਸਨੂੰ ਲਗਾਉਣ ਨਾਲ ਤੁਹਾਡਾ ਜਖਮ ਜਲਦੀ ਠੀਕ ਹੋ ਜਾਵੇਗਾ। ਸ਼ਹਿਦ ਸ਼ਹਿਦ ਨੂੰ ਜਖ਼ਮ ਤੇ ਲਗਾਉਣ ਨਾਲ ਜਖ਼ਮ ਜਲਦੀ ਠੀਕ ਹੋ ਜਾਂਦੇ ਹਨ। ਇਸਦੇ ਲਈ ਤੁਸੀ ਇੱਕ ਕਟੋਰੀ ਵਿੱਚ 1 ਵੱਡਾ ਚੱਮਚ ਕੋਸਾ ਪਾਣੀ ਅਤੇ 2 ਵੱਡੇ ਚੱਮਚ ਸ਼ਹਿਦ ਮਿਲਾਓ। ਤਿਆਰ ਮਿਸ਼ਰਣ ਨੂੰ ਤੁਸੀ ਜਖ਼ਮ ਤੇ ਲਗਾਓ। ਇਸਨੂੰ ਇਸ ਤਰਾਂ ਲਗਿਆ ਰਹਿਣ ਦਿਓ ਅਤੇ ਫਿਰ 20 ਮਿੰਟ ਬਾਅਦ ਗੁਨਸੁਨੇ ਪਾਣੀ ਨਾਲ ਸਾਫ਼ ਕਰ ਲਓ। ਐਲੋਵੇਰਾ ਐਲੋਵੇਰਾ ਵਿੱਚ ਐਂਟੀ ਬੈਕਟੀਰਿਅਲ , ਐਨਾਲਜੇਸਿਕ ਗੁਣ ਹੁੰਦੇ ਹਨ। ਇਸ ਨੂੰ ਲਗਾਉਣ ਨਾਲ ਜਖਮ ਜਲਦੀ ਠੀਕ ਹੁੰਦੇ ਹਨ। ਇਸਦੇ ਲਈ ਤੁਸੀ ਜ਼ਰੂਰਤ ਦੇ ਅਨੁਸਾਰ ਐਲੋਵੇਰਾ ਜੇਲ੍ਹ ਨੂੰ ਜੁੱਤੇ ਜਾਂ ਚੱਪਲ ਨਾਲ ਹੋਏ ਜਖਮ ਤੇ ਹਲਕੇ ਹੱਥਾਂ ਨਾਲ ਲਗਾਓ। ਜਸਵਿੰਦਰ ਕੌਰ

More from this section