ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਈ 19
ਸੀਐੱਮ ਭਗਵੰਤ ਮਾਨ ਨੇ ਅੱਜ ਦਿੱਲੀ ਵਿੱਚ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਪੰਜਾਬ ਦੇ ਸੀਐੱਮ ਭਗੰਵਤ ਮਾਨ ਨੇ ਕਿਹਾ ਇਸ ਮੀਟਿੰਗ ਵਿੱਚ ਕਈ ਮੁੱਦਿਆ ਤੇ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬ ਦੇ ਪਾਣੀ ਦੇ ਮੁੱਦੇ ਤੇ ਵੀ ਚਰਚਾ ਹੋਈ। ਇਸ ਤੋਂ ਇਲਾਵਾ ਸਰਹੱਦੀ ਸੁਰੱਖਿਆ ਤੇ ਚਰਚਾ ਹੋਈ। ਕਿਸਾਨਾਂ ਦੇ ਬਾਰੇ ਕਈ ਮੁੱਦੇ ਸਨ ਜਿਸ ‘ਤੇ ਚਰਚਾ ਕੀਤੀ ਗਈ। ਇਹ ਚਰਚਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਗਈ।
ਇਹ ਮੀਟਿੰਗ ਲਗਪਗ ਇੱਕ ਘੰਟੇ ਦੇ ਕਰੀਬ ਚੱਲੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਹੱਦੀ ਸੁਰੱਖਿਆ ਲਈ ਅੱਜ ਸ਼ਾਮ ਨੂੰ 10 ਪੈਰਾ ਮਿਲਟਰੀ ਦੀਆਂ 10 ਕੰਪਨੀਆਂ ਮਿਲ ਜਾਣਗੀਆਂ। ਇਹ ਮੁੱਦਾ ਇਸ ਲਈ ਸੀ ਕਿਉਂ ਕਿ ਪੰਜਾਬ ਵਿੱਚ ਬਹੁਤ ਸਮੇਂ ਤੋਂ ਡਰੋਨਾਂ ਦਾ ਦਿਖਣਾ ਬਹੁਤ ਜ਼ਿਆਦਾ ਹੋ ਗਿਆ ਹੈ।
Facebook Page:https://www.facebook.com/factnewsnet
See videos:https://www.youtube.com/c/TheFACTNews/videos