ਖੇਡ

ਹਾਕੀ ਇੰਡੀਆ ਨੇ ਹਾਕੀ ਪੰਜਾਬ ਨੂੰ ਕੀਤਾ ਮੁਅੱਤਲ, ਐਡਹਾਕ ਕਮੇਟੀ ਬਣਾਈ

ਫੈਕਟ ਸਮਾਚਾਰ ਸੇਵਾ
ਜਲੰਧਰ , ਜਨਵਰੀ 27

ਹਾਕੀ ਇੰਡੀਆ ਨੇ ਪੰਜਾਬ ਹਾਕੀ ਚੋਣਾਂ ਵਿਚ ਹੋਈ ਧਾਂਦਲੀ ਦਾ ਸਖ਼ਤ ਨੋਟਿਸ ਲੈਂਦਿਆਂ ਹਾਕੀ ਪੰਜਾਬ ਨੂੰ ਮੁਅੱਤਲ ਕਰ ਦਿੱਤਾ ਹੈ। ਹਾਕੀ ਇੰਡੀਆ ਦੀ ਇਸ ਕਾਰਵਾਈ ਨਾਲ ਪੰਜਾਬ ਹਾਕੀ ਦੇ ਪ੍ਰਧਾਨ ਅਤੇ ਪੰਜਾਬ ਦੇ ਖੇਡ ਮੰਤਰੀ ਓਲੰਪੀਅਨ ਪਰਗਟ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ।

ਹਾਕੀ ਪੰਜਾਬ ਅਤੇ ਪੰਜਾਬ ਦੇ ਖੇਡ ਵਿਭਾਗ ਵਿਚ ਫੈਲੇ ਖੇਡ ਮਾਫੀਆ ਦੇ ਖਿਲਾਫ ਇਕ ਸਪੋਰਟਸ ਵ੍ਹਿਸਲਬਲੋਅਰ ਵਜੋਂ ਰੈਲੀ ਕਰਨ ਵਾਲੇ ਇਕਬਾਲ ਸਿੰਘ ਸੰਧੂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਕੀ ਇੰਡੀਆ ਨੇ ਪੰਜਾਬ ਦੇ ਖਿਡਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਦਿਨ ਰਾਤ ਕੰਮ ਕਰਨ ਲਈ ਤਿੰਨ ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਹੈ। ਇਸ ਵਿਚ ਭੋਲਾ ਨਾਥ ਸਿੰਘ, ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਤੇ ਕਮਾਂਡਰ ਆਰ ਕੇ ਸ੍ਰੀਵਾਸਤਵ ਨੂੰ ਕ੍ਰਮਵਾਰ ਪ੍ਰਧਾਨ, ਮੈਂਬਰ ਅਤੇ ਕਨਵੀਨਰ ਨਿਯੁਕਤ ਕੀਤਾ ਗਿਆ ਹੈ।

Facebook Page:https://www.facebook.com/factnewsnet

See videos: https://www.youtube.com/c/TheFACTNews/videos