ਦੇਸ਼-ਦੁਨੀਆ

ਹਿਮਾਚਲ ਅਤੇ ਉਤਰਾਖੰਡ ’ਚ ਭਾਰੀ ਬਰਫ਼ਬਾਰੀ ਕਾਰਨ ਯਾਤਰੀ ਫਸੇ

ਫੈਕਟ ਸਮਾਚਾਰ ਸੇਵਾ
ਦੇਹਰਾਦੂਨ , ਅਕਤੂਬਰ 19

ਹਿਮਾਚਲ, ਉਤਰਾਖੰਡ ’ਚ ਤਾਜ਼ਾ ਬਰਫ਼ਬਾਰੀ ਕਾਰਨ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਤੱਕ ਪਾਰਾ 3 ਤੋਂ 4 ਡਿਗਰੀ ਤੱਕ ਡਿੱਗ ਗਿਆ। ਲਾਹੌਲ ਸਪੀਤੀ ’ਚ ਸਭ ਤੋਂ ਵੱਧ 2 ਫੁੱਟ ਤੱਕ ਬਰਫ਼ ਡਿੱਗੀ। ਇਸ ਨਾਲ ਪ੍ਰਦੇਸ਼ ਦੀਆਂ 37 ਸੜਕਾਂ ਬੰਦ ਹੋ ਗਈਆਂ। ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਉੱਚਾਈ ਅਤੇ ਬਰਫ਼ਬਾਰੀ ਤੇ ਜ਼ਮੀਨ ਖਿੱਸਕਣਦੀਆਂ ਘਟਨਾਵਾਂ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਦੇਸ਼ ਭਰ ’ਚ ਕਈ ਜਗ੍ਹਾ ਮੋਹਲੇਧਾਰ ਮੀਂਹ ਨੇ ਕੋਹਰਾਮ ਮਚਾਇਆ ਹੈ। ਕੇਰਲ ’ਚ ਜ਼ਮੀਨ ਖਿੱਸਕਣ ਅਤੇ ਹੋਰ ਹਾਦਸਿਆਂ ’ਚ 22 ਲੋਕਾਂ ਦੀ ਮੌਤ ਹੋ ਗਈ।

2 ਦਿਨਾਂ ਤੋਂ ਯੂ.ਪੀ., ਉਤਰਾਖੰਡ, ਦਿੱਲੀ ’ਚ ਮੋਹਲੇਧਾਰ ਮੀਂਹ ਪਿਆ। ਉਤਰਾਖੰਡ ’ਚ ਪੌੜੀ ਜ਼ਿਲ੍ਹੇ ਇਕ ਟੈਂਟ ’ਤੇ ਮਲਬਾ ਡਿੱਗਣ ਕਾਰਨ ਤਿੰਨ ਨੇਪਾਲੀ ਮਜ਼ਦੂਰਾਂ ਜਦੋਂ ਕਿ ਚੰਪਾਵਤ ’ਚ ਇਕ ਘਰ ਡਿੱਗਣ ਨਾਲ ਹਾਦਸੇ ’ਚ 2 ਲੋਕਾਂ ਦੀ ਮੌਤ ਹੋਈ ਹੈ। ਮੌਸਮ ਵਿਭਾਗ ਅਨੁਸਾਰ 2 ਘਟ ਦਬਾਅ ਦੇ ਖੇਤਰ ਬਣੇ ਹਨ। ਇਕ ਦੱਖਣ ਪੱਛਮੀ ਮੱਧ ਪ੍ਰਦੇਸ਼ ਅਤੇ ਦੂਜਾ ਪੱਛਮੀ ਬੰਗਾਲ ’ਚ। ਤੀਜਾ ਸਿਸਟਮ ਪੱਛਮੀ ਗੜਬੜੀ ਕਾਰਨ ਪੈਦਾ ਹੋਇਆ ਹੈ। ਇਸ ਨਾਲ ਦਿੱਲੀ ਅਤੇ ਉੱਤਰ ਭਾਰਤ ’ਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਹਾਲਾਂਕਿ ਲਕਸ਼ਦੀਪ ਕੋਲ ਬਣਿਆ ਦਬਾਅ ਖੇਤਰ ਕਮਜ਼ੋਰ ਹੋਇਆ ਹੈ।

More from this section