ਦੇਸ਼-ਦੁਨੀਆ

ਭਾਰੀ ਮੀਂਹ ਕਾਰਨ ਮੁੰਬਈ ‘ਚ ਜਨ ਜੀਵਨ ਪ੍ਰਭਾਵਿਤ, ਸੜਕਾਂ ਅਤੇ ਰੇਲਵੇ ਟਰੈੱਕ ‘ਚ ਭਰਿਆ ਪਾਣੀ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਜੁਲਾਈ 18

ਮੁੰਬਈ ’ਚ ਬੀਤੀ ਰਾਤ ਪਏ ਮੋਹਲੇਧਾਰ ਮੀਂਹ ਦਾ ਸਿਲਸਿਲਾ ਜਾਰੀ ਹੈ। ਮੀਂਹ ਕਾਰਨ ਮੁੰਬਈ ’ਚ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ। ਲਗਾਤਾਰ ਪੈ ਰਹੇ ਮੀਂਹ ਕਾਰਨ ਸਾਰੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਗਿਆ।

ਮੁੰਬਈ ’ਚ ਅੱਜ ਮੌਸਮ ਮਹਿਕਮੇ ਨੇ ਮੋਹਲੇਧਾਰ ਮੀਂਹ ਪੈਣ ਦਾ ਰੈੱਡ ਅਲਰਟ ਜਾਰੀ ਕੀਤਾ ਸੀ। ਹੇਠਲੇ ਇਲਾਕਿਆਂ ਵਿਚ ਪਾਣੀ ਭਰ ਜਾਣ ਨਾਲ ਲੋਕਲ ਰੇਲਵੇ ਸਟੇਸ਼ਨਾਂ ’ਤੇ ਵੀ ਪਾਣੀ ਭਰ ਗਿਆ ਹੈ। ਮੌਸਮ ਮਹਿਕਮੇ ਮੁਤਾਬਕ ਅਗਲੇ 48 ਘੰਟੇ ਮੀਂਹ ਕਾਰਨ ਕਾਫੀ ਚੁਣੌਤੀਪੂਰਨ ਸਾਬਤ ਹੋ ਸਕਦੇ ਹਨ।

ਮੁੰਬਈ ਦੇ ਚੈਂਬੂਰ, ਅੰਧੇਰੀ, ਬੋਰੀਵਲੀ ਅਤੇ ਕਾਂਦਿਵਲੀ ਇਲਾਕਿਆਂ ’ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਹਿਦਾਇਤ ਵੀ ਦਿੱਤੀ ਗਈ ਹੈ ਕਿ ਜੇਕਰ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ। ਮੀਂਹ ਕਾਰਨ ਰੇਲਵੇ ਟਰੈੱਕ ’ਤੇ ਪਾਣੀ ਭਰਨ ਨਾਲ ਲੋਕਲ ਟਰੇਨ ਸੇਵਾ ਪ੍ਰਭਾਵਿਤ ਹੋਈ ਹੈ।

ਮੁੰਬਈ ਦੇ ਕਾਂਦਿਵਲੀ ਈਸਟ ਇਲਾਕੇ ਵਿਚ ਲੋਕਾਂ ਦੇ ਘਰਾਂ ’ਚ ਪਾਣੀ ਭਰ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਕਾਰਨ ਮੁੰਬਈ ਬੇਹਾਲ ਹੈ। ਸੜਕਾਂ ਅਤੇ ਰੇਲਵੇ ਟਰੈੱਕ ਪਾਣੀ ’ਚ ਡੁੱਬ ਗਏ ਹਨ। ਸੜਕਾਂ ’ਤੇ ਪਾਣੀ ਭਰ ਜਾਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ।

More from this section