ਖੇਡ

ਹਰਿਆਣਾ ਦੇ ਸਰਬਜੋਤ ਸਿੰਘ ਨੇ ਨਿਸ਼ਾਨੇਬਾਜ਼ੀ ‘ਚ ਜਿੱਤਿਆ ਸੋਨ ਤਗ਼ਮਾ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਨਵੰਬਰ 28

ਹਰਿਆਣਾ ਦੇ ਸਰਬਜੋਤ ਸਿੰਘ ਨੇ ਆਪਣੇ ਛੋਟੇ ਜਿਹੇ ਕਰੀਅਰ ਵਿਚ ਪਹਿਲੀ ਵਾਰ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤ ਕੇ ਕੌਮੀ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂ ਕੀਤਾ।

ਦੂਜੇ ਪਾਸੇ ਸ਼ਿਵਾ ਨੇ ਜੂਨੀਅਰ ਪੁਰਸ਼ ਵਰਗ ਦੇ ਫਾਈਨਲ ਵਿਚ ਸੌਰਭ ਚੌਧਰੀ ਨੂੰ 0.2 ਅੰਕ ਦੇ ਮਾਮੂਲੀ ਫਰਕ ਨਾਲ ਹਰਾ ਕੇ ਸੋਨ ਤਗ਼ਮਾ ਹਾਸਲ ਕੀਤਾ। ਉਸ ਤੋਂ ਬਾਅਦ ਸ਼ਿਵਾ ਨੇ ਹਰਿਆਣਾ ਦੇ ਸਾਗਰ ਭਾਰਗਵ ਨੂੰ ਪਛਾੜ ਕੇ ਯੁਵਾ ਪੁਰਸ਼ ਵਰਗ ਦਾ ਖ਼ਿਤਾਬ ਵੀ ਜਿੱਤਿਆ।