ਹਰਿਆਣਾ

ਅਨਿਲ ਵਿੱਜ ਵੱਲੋਂ ‘ਕਲੀਨ ਹਰਿਆਣਾ’ ਮੁਹਿੰਮ ਚਲਾਉਣ ਦੇ ਹੁਕਮ

ਫ਼ੈਕਟ ਸਮਾਚਾਰ ਸੇਵਾ
ਪੰਚਕੂਲਾ, ਜਨਵਰੀ 23

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਪੁਲੀਸ ਨੂੰ ਕਲੀਨ ਹਰਿਆਣਾ ਮੁਹਿੰਮ ਚਲਾਉਣ ਦੇ ਆਦੇਸ਼ ਦਿੱਤੇ ਹਨ, ਜਿਸ ਤਹਿਤ ਹੁਣ ਹਰਿਆਣਾ ਪੁਲੀਸ ਜੂਆ, ਸੱਟਾ, ਨਾਜਾਇਜ਼ ਸ਼ਰਾਬ ਤੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਦਾ ਲੱਕ ਤੋੜਨ ਦਾ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਹੁਣ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੋਵੇਗੀ। ਕਲੀਨ ਹਰਿਆਣਾ ਮੁਹਿੰਮ ਤਹਿਤ ਪੁਲੀਸ ਡਾਇਰੈਕਟਰ ਜਨਰਲ ਮੁੱਖ ਦਫ਼ਤਰ ਪੱਧਰ ’ਤੇ ਤਿੰਨ ਜਾਂ ਚਾਰ ਟੀਮਾਂ ਬਣਾ ਕੇ ਹਰਿਆਣਾ ਦੇ ਹਰ ਪਿੰਡ ਤੇ ਹਰ ਥਾਣੇ ਵਿੱਚ ਅਚਨਚੇਤ ਜਾਂਚ ਕਰਾਉਣਗੇ ਅਤੇ ਜਿਸ ਥਾਣਾ ਖੇਤਰ ਵਿੱਚ ਨਾਜਾਇਜ਼ ਕਾਰੋਬਾਰ ਤੇ ਨਾਜਾਇਜ਼ ਗਤੀਵਿਧੀਆਂ ਹੋਣ ਦਾ ਪਤਾ ਲੱਗੇਗਾ ਉਸ ਥਾਣਾ ਖੇਤਰ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਡੀਜੀਪੀ ਵੱਲੋਂ ਜਾਂਚ ਸਬੰਧੀ ਇੱਕ ਰਿਪੋਰਟ ਉਨ੍ਹਾਂ (ਗ੍ਰਹਿ ਮੰਤਰੀ) ਨੂੰ ਵੀ ਭੇਜੀ ਜਾਵੇਗੀ।

Facebook Page: https://www.facebook.com/factnewsnet

See videos:https://www.youtube.com/c/TheFACTNews/videos