ਹਰਿਆਣਾ

ਦਿੱਲੀ ਦੇ ਸਿਰਫ਼ 100 ਕਿਲੋਮੀਟਰ ਦੇ ਦਾਇਰੇ ਨੂੰ ਐਨ ਸੀ ਆਰ ’ਚ ਰੱਖਿਆ ਜਾਵੇ : ਕੱਟੜ

ਫੈਕਟ ਸਮਾਚਾਰ ਸੇਵਾ ਰੋਹਤਕ , ਦਸੰਬਰ 5

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੇਂਦਰ ਨੂੰ ਸੁਝਾਅ ਦਿੱਤਾ ਹੈ ਕਿ ਦਿੱਲੀ ਦੇ ਸਿਰਫ਼ 100 ਕਿਲੋਮੀਟਰ ਦੇ ਦਾਇਰੇ ਵਿਚ ਆਉਣ ਵਾਲੇ ਖੇਤਰਾਂ ਨੂੰ ਹੀ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ ਰੱਖਿਆ ਜਾਣਾ ਚਾਹੀਦਾ ਹੈ। ਸੂਬਾ ਸਰਕਾਰ ਵਲੋਂ ਜਾਰੀ ਬਿਆਨ ਵਿਚ ਖੱਟੜ ਦੇ ਹਵਾਲੇ ਤੋਂ ਕਿਹਾ ਗਿਆ ਕਿ ਜਦੋਂ ਐੱਨ. ਸੀ. ਆਰ. ਬਣਿਆ ਸੀ, ਤਾਂ ਦੂਰ ਦੇ ਜ਼ਿਲ੍ਹਿਆਂ ਦੇ ਲੋਕਾਂ ਨੇ ਸੋਚਿਆ ਸੀ ਕਿ ਇਸ ’ਚ ਉਨ੍ਹਾਂ ਦਾ ਇਲਾਕਾ ਸ਼ਾਮਲ ਹੋਣ ਨਾਲ ਬਹੁਤ ਲਾਭ ਹੋਵੇਗਾ ਪਰ ਅਜਿਹਾ ਕੁਝ ਨਹੀਂ ਹੋਇਆ।

ਬਿਆਨ ਮੁਤਾਬਕ ਇਸ ਸੰਦਰਭ ਵਿਚ ਸੀ ਐਮ ਖੱਟੜ ਨੇ ਕੇਂਦਰ ਨੂੰ ਸੁਝਾਅ ਦਿੱਤਾ ਕਿ 100 ਕਿਲੋਮੀਟਰ ਤੱਕ ਦੇ ਦਾਇਰੇ ਨੂੰ ਹੀ ਐੱਨ. ਸੀ. ਆਰ. ’ਚ ਰੱਖਿਆ ਜਾਣਾ ਚਾਹੀਦਾ ਹੈ। 100 ਕਿਲੋਮੀਟਰ ਦੇ ਬਾਹਰ ਦੇ ਖੇਤਰ ਨੂੰ ਹਰਿਆਣਾ ਸਰਕਾਰ ਆਪਣੇ ਪੱਧਰ ’ਤੇ ਵਿਕਸਿਤ ਕਰ ਲਵੇਗੀ। ਜ਼ਿਕਰਯੋਗ ਹੈ ਕਿ ਹਰਿਆਣਾ ਦੇ 22 ਜ਼ਿਲ੍ਹਿਆਂ ਵਿਚੋਂ 14 ਜ਼ਿਲ੍ਹੇ ਜੋ ਕਿ ਐੱਨ. ਸੀ. ਆਰ. ਖੇਤਰ ਦਾ ਹਿੱਸਾ ਹਨ, ਉਨ੍ਹਾਂ ’ਚ ਚਰਖੀ-ਦਾਦਰੀ, ਕਰਨਾਲ, ਜੀਂਦ, ਪਲਵਲ, ਪਾਨੀਪਤ, ਗੁਰੂਗ੍ਰਾਮ, ਰੇਵਾੜੀ, ਸੋਨੀਪਤ, ਰੋਹਤਕ, ਨੂੰਹ, ਭਿਵਾਨੀ ਅਤੇ ਫਰੀਦਾਬਾਦ ਵਰਗੇ ਜ਼ਿਲ੍ਹੇ ਵੀ ਸ਼ਾਮਲ ਹਨ।

Visit Facebook Page: https://www.facebook.com/factnewsnet See videos: https://www.youtube.com/c/TheFACTNews/videos