ਧਰਮ ਤੇ ਵਿਰਸਾ

ਹਰਮੀਤ ਸਿੰਘ ਸੰਧੂ ਗੁਰਦੁਆਰਾ ਸਾਹਿਬ ਹੋਏ ਨਤਮਸਤਕ

ਫ਼ੈਕ੍ਟ ਸਮਾਚਾਰ ਸੇਵਾ ਚੋਹਲਾ ਸਾਹਿਬ , ਜੂਨ 18

ਹਲਕਾ ਖਡੂਰ ਸਾਹਿਬ ਦੇ ਪਿੰਡ ਚੋਹਲਾ ਸਾਹਿਬ ਵਿਖੇ ਸਾਬਕਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਨੇ ਗੁਰਦੁਆਰਾ ਪਾਤਸਾਹੀ ਪੰਜਵੀ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਤੇ ਮੌਜੂਦਾ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ ਵੀ ਨਾਲ ਸਨ ਤੇ ਉਨ੍ਹਾਂ ਹਰਮੀਤ ਸਿੰਘ ਸੰਧੂ ਨੂੰ ਗੁਰਦੁਆਰਾ ਪਾਤਸਾਹੀ ਪੰਜਵੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਪਹਿਲੀ ਵਾਰ ਗੁਰਦੁਆਰਾ ਪਾਤਸ਼ਾਹੀ ਪੰਜਵੀ ਵਿਖੇ ਪਹੁੰਚਣ ਤੇ ਗੁਰਬਚਨ ਸਿੰਘ ਕਰਮੂੰਵਾਲਾ ਅਤੇ ਮੈਨੇਜਰ ਪ੍ਰਗਟ ਸਿੰਘ ਨੇ ਹਰਮੀਤ ਸਿੰਘ ਸੰਧੂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ‘ਤੇ ਅਮਲ ਕਰਨਾ ਚਾਹੀਦਾ ਹੈ।

ਮੱਥਾ ਟੇਕਣ ਉਪਰੰਤ ਉਨ੍ਹਾਂ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ 2022 ਵਿਚ ਲੋਕਾਂ ਦੇ ਪਿਆਰ ਨਾਲ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਕੇ ਸਰਕਾਰ ਬਣਾਉਣ ਜਾ ਰਹੀ ਹੈ। ਹਲਕਾ ਖਡੂਰ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਆਗੂ ਮਨਜੀਤ ਸਿੰਘ ਪੱਖੋਪੁਰ, ਚੈਂਚਲ ਸਿੰਘ ਚੋਹਲਾ ਸਾਹਿਬ, ਦਇਆ ਸਿੰਘ ਚੋਹਲਾ ਸਾਹਿਬ, ਸਵਿੰਦਰ ਸਿੰਘ ਕਾਕਾ ਪ੍ਰਧਾਨ, ਮੈਨੇਜਰ ਪ੍ਰਗਟ ਸਿੰਘ, ਸਵਿੰਦਰ ਸਿੰਘ ਕਰਮੂੰਵਾਲਾ ਪ੍ਰਧਾਨ, ਦਲੇਰ ਸਿੰਘ ਢਿਲੋਂ ਕਰਮੂੰਵਾਲਾ, ਦਇਆ ਸਿੰਘ ਚੋਹਲਾ ਖੁਰਦ, ਸੋਹਣ ਸਿੰਘ ਮੈਂਬਰ ਪੰਚਾਇਤ ਚੋਹਲਾ ਖੁਰਦ, ਦਸੰਧਾ ਸਿੰਘ ਸਾਬਕਾ ਹਲਕਾ ਇੰਚਾਰਜ ਬੀਸੀ ਵਿੰਗ, ਰਾਮਜੀਤ ਸਿੰਘ ਪ੍ਰਧਾਨ ਕੱਪੜੇ ਵਾਲੇ, ਭੁਪਿੰਦਰ ਸਿੰਘ ਗਾਬੜੀਆ, ਹੌਲਦਾਰ ਹਰਬੰਸ ਸਿੰਘ ਫੌਜੀ ਚੋਹਲਾ ਸਾਹਿਬ, ਡਾ. ਇੰਦਰਜੀਤ ਸਿੰਘ ਸਾਬਕਾ ਪ੍ਰਰੈੱਸ ਸਕੱਤਰ ਹਲਕਾ ਖਡੂਰ ਸਾਹਿਬ ਆਦਿ ਪਾਰਟੀ ਵਰਕਰ ਤੇ ਪਤਵੰਤੇ ਸੱਜਣ ਹਾਜ਼ਰ ਸਨ।