ਫ਼ਿਲਮੀ ਗੱਲਬਾਤ

ਗਾਣੇ ‘ਚ ਇਕੱਠੇ ਨਜ਼ਰ ਆਉਣਗੇ ਹੈਪੀ ਰਾਏਕੋਟੀ ਅਤੇ ਸੱਜਣ ਅਦੀਬ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਅਗਸਤ 25

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਇਸ ਸਮੇ ਐਲਬਮ ਰਿਲੀਜ਼ ਕਰਨ ਦਾ ਸਿਲਸਿਲਾ ਚਲ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਐਲਬਮਾਂ ਜ਼ਰੀਏ ਨਵੀਆਂ-ਨਵੀਆਂ ਕੋਲੈਬੋਰੇਸ਼ਨ ਵੀ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੀ ਹੀ ਇੱਕ ਹੋਰ ਨਵੀਂ ਕੋਲੈਬੋਰੇਸ਼ਨ ਜਲਦ ਹੀ ਲੋਕਾਂ ਨੂੰ ਵੇਖਣ ਨੂੰ ਮਿਲਣ ਵਾਲੀ ਹੈ। ਜੋ ਕਿਸੇ ਹੋਰ ਦੀ ਨਹੀਂ ਸਗੋਂ ਪੰਜਾਬੀ ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਅਤੇ ਗਾਇਕ ਸੱਜਣ ਅਦੀਬ ਦੀ ਹੈ।

ਇਹ ਦੋਵੇਂ ਚਿਹਰੇ ਹੀ ਇੰਡਸਟਰੀ ਦੇ ਵਧੀਆ ਗਾਇਕਾਂ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਦੇ ਕੰਮ ਨੂੰ ਵੀ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਹੁਣ ਇਹ ਦੋਵੇਂ ਚਿਹਰੇ ਇੱਕੋ ਹੀ ਗੀਤ ਲਈ ਇਕੱਠੇ ਹੋਣ ਜਾ ਰਹੇ ਹਨ, ਜੋ ਇਨ੍ਹਾਂ ਗਾਇਕਾਂ ਦੇ ਫੈਨਜ਼ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ। ਹੈਪੀ ਰਾਏਕੋਟੀ ਅਤੇ ਸੱਜਣ ਅਦੀਬ ਦੀ ਕੋਲੈਬੋਰੇਸ਼ਨ ਵਾਲੇ ਗੀਤ ਦਾ ਸ਼ੂਟ ਹੋ ਚੁੱਕਿਆ ਹੈ, ਜਿਸ ਵਿਚ ਦੋਵਾਂ ਦੀ ਹੀ ਆਵਾਜ਼ ਸੁਣਨ ਨੂੰ ਮਿਲੇਗੀ।

ਹੈਪੀ ਰਾਏਕੋਟੀ ਅਤੇ ਸੱਜਣ ਅਦੀਬ ਵਾਲੀ ਇਹ ਕੋਲੈਬੋਰੇਸ਼ਨ ਫੈਨਜ਼ ਲਈ ਵੱਡਾ ਸਰਪ੍ਰਾਈਜ਼ ਹੈ। ਇਸ ਗੀਤ ਦੇ ਵੀਡੀਓ ‘ਚ ਸੱਜਣ ਅਦੀਬ ਅਤੇ ਹੈਪੀ ਰਾਏਕੋਟੀ ਤੋਂ ਇਲਾਵਾ ਮਾਡਲ ਤੇ ਅਦਾਕਾਰਾ ਅਵੀਰਾ ਸਿੰਘ ਮੈਸੋਨ ਵੀ ਨਜ਼ਰ ਆਵੇਗੀ।

ਫਿਲਹਾਲ ਇਸ ਗੀਤ ਬਾਰੇ ਹੋਰ ਕੁਝ ਵੀ ਰਿਵੀਲ ਨਹੀਂ ਕੀਤਾ ਗਿਆ ਕਿ ਇਹ ਗਾਣਾ ਕਿਵੇਂ ਦਾ ਹੋਵੇਗਾ ਤੇ ਕਿਸ ਦਾ ਟਾਈਟਲ ਕੀ ਹੈ।

More from this section