ਦੇਸ਼-ਦੁਨੀਆ  /  ਵਿਦੇਸ਼

ਇਟਲੀ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਈ ਗੜ੍ਹੇਮਾਰੀ, ਵੱਡੀ ਗਿਣਤੀ ‘ਚ ਨੁਕਸਾਨੇ ਗਏ ਵਾਹਨ

ਫ਼ੈਕ੍ਟ ਸਮਾਚਾਰ ਸੇਵਾ
ਮਿਲਾਨ, ਜੁਲਾਈ 28
ਉੱਤਰੀ ਇਟਲੀ ਵਿਚ ਵੱਖ-ਵੱਖ ਜਗਾਵਾਂ ‘ਤੇ ਬਹੁਤ ਹੀ ਹਿੰਸਕ ਗੜ੍ਹੇਮਾਰੀ ਨਾਲ ਜਿਥੇ ਸੈਂਕੜੇ ਗੱਡੀਆਂ ਨੁਕਸਾਨੀਆਂ ਗਈਆਂ ਉਥੇ ਹੀ ਫਸਲਾਂ ਅਤੇ ਘਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਟਲੀ ਦੇ ਮਿਲਾਨ ਅਤੇ ਨੈਪਲਜ਼ ਦੇ ਵਿਚਾਲੇ ਹਾਈਵੇ ਦੇ ਇਕ ਹਿੱਸੇ ਵਿਚ ਜਦੋਂ ਗੜ੍ਹੇਮਾਰੀ ਕਾਰਨ ਡਰਾਈਵਰਾਂ ਨੂੰ ਸੜਕ ਕਿਨਾਰੇ ਆਪਣੀਆ ਗੱਡੀਆਂ ਨਾਲ ਲਿਜਾਣ ਲਈ ਮਜਬੂਰ ਕੀਤਾ ਅਤੇ ਬਹੁਤ ਸਾਰੇ ਗੱਡੀਆਂ ਦੇ ਸ਼ੀਸੇ ਵੀ ਨੁਕਸਾਨੇ ਗਏ ਅਤੇ ਤੇਜ਼ ਹਵਾਵਾਂ ਦੇ ਗੜ੍ਹੇਮਾਰੀ ਕਾਰਨ ਸ਼ੀਸ਼ੇ ਟੁਟਣ ਨਾਲ ਬਹੁਤ ਸਾਰੇ ਲੋਕਾਂ ਦੇ ਮਾਮੂਲੀ ਸੱਟ ਵੀ ਲੱਗੀਆਂ। ਉਧਰ ਇਟਲੀ ਦੇ ਕੋਮੋ ਪ੍ਰਾਂਤ ਨੂੰ ਭਾਰੀ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਕੋਮੋ ਝੀਲ ਦੇ ਨੇੜ੍ਹੇ ਪਾਰਕਿੰਗ ਵਿਚ ਖੜੇ ਵਾਹਨ ਪਾਣੀ ਨਾਲ ਵਹਿ ਗਏ ਅਤੇ ਜਿਨਾ ਦਾ ਭਾਰੀ ਨੁਕਸਾਨ ਵੀ ਹੋਇਆ।