ਦੇਸ਼-ਦੁਨੀਆ

ਗੁਰਪਤਵੰਤ ਪੰਨੂ ਵਲੋਂ ਫਿਰ ਖਾਲਿਸਤਾਨੀ ਝੰਡਾ ਲਹਿਰਾਉਣ ‘ਤੇ 1.5 ਲੱਖ ਡਾਲਰ ਦੇਣ ਦਾ ਐਲਾਨ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਨਵੰਬਰ 28

ਬੀਤੇ ਦਿਨੀਂ ਦਿੱਲੀ ਸਰਹੱਦਾਂ ‘ਤੇ ਬੈਠੇ ਸੰਯੁਕਤ ਕਿਸਾਨ ਮੋਰਚਾ ਨੇ 29 ਨਵੰਬਰ ਨੂੰ ਹੋਣ ਵਾਲੇ ਟੈਕਟਰ ਮਾਰਚ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੰਦੋਲਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤਕ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਇਸੇ ਮੌਕੇ ਲੰਘ ਦਿਨ ਗੁਰਪਤਵੰਤ ਸਿੰਘ ਪੰਨੂੰ ਨੇ ਕੈਨੇਡਾ ਤੋਂ ਇਕ ਵੱਡਾ ਐਲਾਨ ਕਰ ਕੇ ਸਾਰਿਆਂ ਨੂੰ ਫਿਰ ਹੈਰਾਨ ਕਰ ਦਿਤਾ ਹੈ। ਇਥੇ ਇਹ ਵੀ ਦਸ ਦਈਏ ਕਿ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦਾ ਮੁੱਖ ਦਫਤਰ ਅਮਰੀਕਾ ਵਿੱਚ ਹੈ।

ਦਰਅਸਲ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਨੌਜਵਾਨਾਂ ਤੇ ਕਿਸਾਨਾਂ ਨੂੰ ਪਾਰਲੀਮੈਂਟ ਮਾਰਚ ਸਬੰਧੀ ਵਾਰ-ਵਾਰ ਰਿਕਾਰਡ ਕੀਤੀਆਂ ਆਡੀਓ ਕਾਲਾਂ ਭੇਜੀਆਂ ਹਨ ਅਤੇ ਨੌਜਵਾਨਾਂ ਨੂੰ ਭੜਕਾਇਆ ਹੈ।

ਇਨ੍ਹਾਂ ਰਿਕਾਰਡਿੰਗਾਂ ਵਿਚ ਗੁਰਪਤਵੰਤ ਸਿੰਘ ਪੰਨੂ ਕਹਿ ਰਿਹਾ ਹੈ ਕਿ 1929 ਵਿੱਚ ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਪਾਰਲੀਮੈਂਟ ਵਿੱਚ ਬੰਬ ਸੁੱਟਿਆ ਸੀ। 29 ਨਵੰਬਰ ਨੂੰ ਟਰੈਕਟਰ ਦਾ ਹਥਿਆਰ ਲੈ ਕੇ ਖਾਲਿਸਤਾਨ ਦਾ ਕੇਸਰੀ ਝੰਡਾ ਚੁੱਕ ਕੇ ਭਾਰਤ ਦੀ ਪਾਰਲੀਮੈਂਟ ‘ਤੇ ਲਹਿਰਾ ਦਿਓ। ਇਸ ਲਈ ਸਿੱਖਸ ਫਾਰ ਜਸਟਿਸ 1.25 ਮਿਲੀਅਨ ਡਾਲਰ ਦਾ ਇਨਾਮ ਦੇਵੇਗੀ।

ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦੇਸ਼ ਵਿਰੁੱਧ ਭੜਕਾਊ ਭਾਸ਼ਣ ਦੇ ਚੁੱਕੇ ਹਨ।

Visit Facebook Page: https://www.facebook.com/factnewsnet

See More videos: https://www.youtube.com/c/TheFACTNews/videos