ਧਰਮ ਤੇ ਵਿਰਸਾ

ਗੁਰਦੁਆਰਾ ਬੰਗਲਾ ਸਾਹਿਬ ‘ਚ ਪਹਿਲੇ ਦੀ ਤੁਲਨਾ ਨਵੇਂ ਸਾਲ ‘ਤੇ ਰਹੀ ਘੱਟ ਭੀੜ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 2

ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ‘ਚੋਂ ਇਕ ਗੁਰਦੁਆਰਾ ਬੰਗਲਾ ਸਾਹਿਬ ‘ਚ ਨਵੇਂ ਸਾਲ ‘ਤੇ ਪਹਿਲੇ ਦੇ ਸਾਲਾਂ ਦੀ ਤੁਲਨਾ ‘ਚ ਸ਼ਰਧਾਲੂਆਂ ਦੀ ਭੀੜ ਘੱਟ ਰਹੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਰਾਜਿੰਦਰ ਸਿੰਘ ਸੈਨੀ ਨੇ ਦੱਸਿਆ ਕਿ ਇਸ ਵਾਰ ਨਵੇਂ ਸਾਲ ਦੇ ਪਹਿਲੇ ਦਿਨ ਸ਼ਰਧਾਲੂਆਂ ਦੀ ਗਿਣਤੀ ਘੱਟ ਰਹੀ ਜਿਸ ਦਾ ਕਾਰਨ ਮੁੜ ਵਧਦਾ ਕੋਰੋਨਾ ਦ ਪ੍ਰਕੋਪ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਹਰ ਸਾਲ ਘੱਟੋ-ਘੱਟ ਇਕ ਲੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਆਉਂਦੇ ਹਨ ਪਰ ਇਸ ਵਾਰ ਇਹ ਗਿਣਤੀ 70 ਤੋਂ 80 ਹਜ਼ਾਰ ਦਰਮਿਆਨ ਰਹੀ। ਉੱਥੇ ਹੀ ਲੰਗਰ ਘਰ ਦੇ ਇਕ ਸੇਵਾਦਾਰ ਨੇ ਦੱਸਿਆ ਕਿ ਇਸ ਵਾਰ ਨਵੇਂ ਸਾਲ ਦੇ ਪਹਿਲੇ ਦਿਨ ਪਿਛਲੇ ਸਾਲਾਂ ਦੇ ਮੁਕਾਬਲੇ ਲੰਗਰ ਵੀ ਓਨੀ ਮਾਤਰਾ ‘ਚ ਨਹੀਂ ਬਣਿਆ।

Facebook Page: https://www.facebook.com/factnewsnet

See videos: https://www.youtube.com/c/TheFACTNews/videos