ਚੰਡੀਗੜ੍ਹ

ਪੀਯੂ ਸੈਨੇਟ ਚੋਣਾਂ ‘ਚ ਪ੍ਰੋਫੈਸਰ ਤੇ ਐਸੋਸੀਏਟ/ਸਹਾਇਕ ਪ੍ਰੋਫੈਸਰ ਵਰਗ ਵਿੱਚ ਗੋਇਲ ਗਰੁੱਪ ਦੀ ਜਿੱਤ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 13

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੇ ਤੀਜੇ ਗੇੜ ਤਹਿਤ 10 ਅਗਸਤ ਨੂੰ ਪ੍ਰੋਫੈਸਰ ਅਤੇ ਐਸੋਸੀਏਟ/ਅਸਿਸਟੈਂਟ ਪ੍ਰੋਫੈਸਰ ਵਰਗ ਦੀਆਂ ਹੋਈਆਂ ਚੋਣਾਂ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਨਤੀਜਿਆਂ ਵਿੱਚ ਗੋਇਲ ਗਰੁੱਪ ਨੇ ਤਿੰਨੋਂ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।

ਪ੍ਰੋਫੈਸਰ ਵਰਗ ਵਿਚ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਤੋਂ ਪ੍ਰੋ. ਜਤਿੰਦਰ ਗਰੋਵਰ ਨੇ 74 ਵੋਟਾਂ ਹਾਸਲ ਕਰਕੇ ਬਾਜ਼ੀ ਮਾਰੀ। ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਬਾਇਓ-ਕੈਮਿਸਟਰੀ ਵਿਭਾਗ ਦੇ ਪ੍ਰੋ. ਰਜਤ ਸੰਧੀਰ ਨੇ 72 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਐਸੋਸੀਏਟ/ ਅਸਿਸਟੈਂਟ ਪ੍ਰੋਫੈਸਰ ਵਰਗ ’ਚ ਪ੍ਰੋ. ਦਿਨੇਸ਼ ਕੁਮਾਰ ਜਿੱਤੇ। ਪ੍ਰੋ. ਪ੍ਰਵੀਨ ਗੋਇਲ ਨੇ ਵੀ 117 ਵੋਟਾਂ ਨਾਲ ਜਿੱਤ ਹਾਸਲ ਕੀਤੀ।

More from this section