ਧਰਮ ਤੇ ਵਿਰਸਾ

ਉੱਤਰਾਖੰਡ ਸਰਕਾਰ ਵਲੋਂ ਚਾਰਧਾਮ ਦੇਵਸਥਾਨਮ ਪ੍ਰਬੰਧਨ ਬੋਰਡ ਭੰਗ

ਫੈਕਟ ਸਮਾਚਾਰ ਸੇਵਾ ਦੇਹਰਾਦੂਨ, ਨਵੰਬਰ 30

ਉੱਤਰਾਖੰਡ ਸਰਕਾਰ ਨੇ ਵਿਵਾਦਗ੍ਰਸਤ ਚਾਰਧਾਮ ਦੇਵਸਥਾਨਮ ਪ੍ਰਬੰਧਨ ਬੋਰਡ ਨੂੰ ਦੋ ਸਾਲ ਬਾਅਦ ਭੰਗ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਤੁਹਾਡੇ ਸਭ ਦੀਆਂ ਭਾਵਨਾਵਾਂ, ਸ਼ਰਧਾਲੂਆਂ ਦੇ ਸਤਿਕਾਰ ਅਤੇ ਚਾਰਧਾਮ ਨਾਲ ਜੁੜੇ ਸਾਰੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੋਰਡ ਨੂੰ ਭੰਗ ਕਰ ਦਿੱਤਾ ਗਿਆ ਹੈ।

ਉਹਨਾਂ ਨੇ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਤੀਰਥ ਪੁਜਾਰੀਆਂ ਦੇ ਦੇਵਸਥਾਨਮ ਬੋਰਡ ਖ਼ਿਲਾਫ਼ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਦੇ ਮੱਦੇਨਜ਼ਰ ਕਮੇਟੀ ਬਣਾਈ ਸੀ।