ਦੇਸ਼-ਦੁਨੀਆ

ਦਿੱਲੀ ‘ਚ ਗੈਂਗਰੇਪ ਤੋਂ ਬਾਅਦ ਮਹਿਲਾ ਦੇ ਵਾਲ ਕੱਟੇ

ਜੁੱਤੀਆਂ ਦਾ ਹਾਰ ਪਾ ਕੇ ਗਲੀ-ਗਲੀ ਘੁਮਾਇਆ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 27

ਰਾਜਧਾਨੀ ਦਿੱਲੀ ਦੇ ਵਿਵੇਕ ਵਿਹਾਰ ’ਚ ਰਹਿਣ ਵਾਲੀ ਇਕ ਮਹਿਲਾ ਦੇ ਵਾਲ ਕੱਟ ਕੇ ਚਿਹਰੇ ’ਤੇ ਕਾਲਿਖ਼ ਲਗਾਈ ਗਈ ਅਤੇ ਜੁੱਤੀਆਂ ਦਾ ਹਾਰ ਪਹਿਨਾ ਕੇ ਗਲੀਆਂ ’ਚ ਘੁਮਾਇਆ ਗਿਆ। ਮਹਿਲਾ ਦੀ ਛੋਟੀ ਭੈਣ ਦੀ ਸ਼ਿਕਾਇਤ ਤੋਂ ਬਾਅਦ ਪੁੱਜੀ ਪੁਲਸ ਨੇ ਉਸ ਨੂੰ ਬਚਾਇਆ। ਪੁਲਸ ਨੇ ਇਸ ਮਾਮਲੇ ’ਚ ਗੈਂਗਰੇਪ ਦਾ ਮੁਕੱਦਮਾ ਦਰਜ ਕਰਕੇ ਚਾਰ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਸ ਮੁਤਾਬਕ ਮਹਿਲਾ ਨਾਲ ਕੁਝ ਲੋਕਾਂ ਦੀ ਪੁਰਾਣੀ ਦੁਸ਼ਮਣੀ ਸੀ, ਇਸ ਕਾਰਨ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੀੜਿਤ ਮਹਿਲਾ ਵਿਆਹੁਤਾ ਹੈ ਅਤੇ ਉਸ ਦਾ ਇਕ ਬੱਚਾ ਵੀ ਹੈ। ਪੀੜਿਤ ਦੀ ਭੈਣ ਮੁਤਾਬਕ ਮਹਿਲਾ ਦੇ ਘਰ ਦੇ ਪਿੱਛੇ ਗੁਆਂਢ ’ਚ ਰਹਿਣ ਵਾਲਾ ਇਕ ਲੜਕਾ ਅਕਸਰ ਉਸ ਨਾਲ ਗੱਲ ਕਰਨਾ ਚਾਹੁੰਦਾ ਸੀ, ਉਸ ਲੜਕੇ ਨੇ 12 ਨਵੰਬਰ ਨੂੰ ਖੁਦਕੁਸ਼ੀ ਕਰ ਲਈ ਸੀ। ਲੜਕੇ ਦੇ ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਕਿ ਖੁਦਕੁਸ਼ੀ ਦਾ ਕਾਰਨ ਉਹ ਮਹਿਲਾ ਹੈ। ਦਿੱਲੀ ’ਚ ਹੋਈ ਇਸ ਸ਼ਰਮਨਾਕ ਘਟਨਾ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ, ਦੋਸ਼ੀਆਂ ਦੀ ਇੰਨੀ ਹਿੰਮਤ ਕਿਸ ਤਰ੍ਹਾਂ ਹੋਈ ? ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਉਪ-ਰਾਜਪਾਲ ਨੂੰ ਮੈਂ ਅਪੀਲ ਕਰਦਾ ਹਾਂ ਕਿ ਪੁਲਸ ਨੂੰ ਸਖ਼ਤ ਐਕਸ਼ਨ ਲੈਣ ਦੇ ਨਿਰਦੇਸ਼ ਦਿੱਤੇ ਜਾਣ , ਕਾਨੂੰਨ ਵਿਵਸਥਾ ’ਤੇ ਧਿਆਨ ਦਿੱਤਾ ਜਾਵੇ।

ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਹਿਲਾ ਉਥੇ ਕਿਰਾਏ ਦੇ ਘਰ ’ਚ ਰਹਿੰਦੀ ਸੀ। ਪੀੜਿਤ ਮਹਿਲਾ ਦੇ ਚਾਚੇ ਦਾ ਦੋਸ਼ ਹੈ ਕਿ ਬੀਤੇ ਦਿਨੀਂ ਕਰੀਬ 12 ਵਜੇ ਲੜਕੀ ਨੂੰ ਕੜਕੜਡੂਮਾ ਤੋਂ ਅਗਵਾ ਕਰ ਲਿਆ ਗਿਆ। ਦੋਸ਼ ਹੈ ਕਿ ਗੈਂਗਰੇਪ ਤੋਂ ਬਾਅਦ ਉਸ ਦੇ ਸਾਰੇ ਵਾਲ ਕੱਟ ਦਿੱਤੇ ਗਏ, ਚਿਹਰੇ ’ਤੇ ਕਾਲਿਖ਼ ਲਗਾਈ ਗਈ ਅਤੇ ਜੁੱਤੀਆਂ ਦਾ ਹਾਰ ਪਹਿਨਾਂ ਕੇ ਗਲੀ-ਗਲੀ ਘੁਮਾਇਆ ਗਿਆ।

Facebook Page: https://www.facebook.com/factnewsnet

See videos:https://www.youtube.com/c/TheFACTNews/videos