ਪੰਜਾਬ

ਕੈਪਟਨ ਅਮਰਿੰਦਰ ਦਾ ਖੁਲਾਸਾ : ਨਵਜੋਤ ਸਿੱਧੂ ਨੂੰ ਕੈਬਨਿਟ ‘ਚ ਲੈਣ ਦੀ ਪਾਕਿਸਤਾਨ ਨੂੰ ਕੀਤੀ ਗਈ ਸਿਫਾਰਿਸ਼

ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜਨਵਰੀ 24

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ‘ਤੇ ਵੱਡਾ ਦੋਸ਼ ਲਾਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਤੁਸੀਂ ਨਵਜੋਤ ਸਿੱਧੂ ਨੂੰ ਆਪਣੀ ਕੈਬਨਿਟ ਵਿੱਚ ਲੈ ਸਕਦੇ ਹੋ ਤਾਂ ਮੈਂ ਧੰਨਵਾਦੀ ਹੋਵਾਂਗਾ। ਉਹ ਮੇਰਾ ਪੁਰਾਣਾ ਦੋਸਤ ਹੈ। ਜੇਕਰ ਉਹ ਕੰਮ ਨਹੀਂ ਕਰਦੇ, ਤਾਂ ਤੁਸੀਂ ਉਹਨਾਂ ਨੂੰ ਹਟਾ ਸਕਦੇ ਹੋ। ਉਨ੍ਹਾਂ ਕਿਹਾ ਕਿ ਇਹ ਸੰਦੇਸ਼ ਇੱਕ ਆਮ ਜਾਣਕਾਰ ਵਿਅਕਤੀ ਰਾਹੀਂ ਭੇਜਿਆ ਗਿਆ ਸੀ। ਪੰਜਾਬ ਚੋਣਾਂ ਨੇੜੇ ਆਉਂਦੇ ਹੀ ਕੈਪਟਨ ਅਤੇ ਸਿੱਧੂ ਵਿਚਾਲੇ ਬਿਆਨਬਾਜ਼ੀ ਤੇਜ਼ ਹੋਣੀ ਸ਼ੁਰੂ ਹੋ ਗਈ ਹੈ। ਜਿੱਥੇ ਕੈਪਟਨ ਨੇ ਸਿੱਧੂ ਨੂੰ ਪਾਕਿਸਤਾਨ ਪੱਖੀ ਅਤੇ ਅਸੰਤੁਲਿਤ ਵਿਅਕਤੀ ਦੱਸਿਆ ਹੈ , ਉੱਥੇ ਹੀ ਸਿੱਧੂ ਦਾ ਕਹਿਣਾ ਹੈ ਕਿ ਮੈਂ ਕੈਪਟਨ ਲਈ ਕਾਂਗਰਸ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ।

ਨਵਜੋਤ ਸਿੱਧੂ ‘ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜਾ ਵਿਅਕਤੀ ਇਹ ਦਾਅਵਾ ਕਰਦਾ ਹੈ ਕਿ ਉਹ ਰੋਜ਼ਾਨਾ ਸਵੇਰੇ ਇਕ ਘੰਟਾ ਅਤੇ ਸ਼ਾਮ ਨੂੰ ਇਕ ਘੰਟਾ ਪਰਮਾਤਮਾ ਨਾਲ ਸਿੱਧੀ ਗੱਲ ਕਰਦਾ ਹੈ, ਉਹ ਮਾਨਸਿਕ ਤੌਰ ‘ਤੇ ਸੰਤੁਲਿਤ ਕਿਵੇਂ ਰਹਿ ਸਕਦਾ ਹੈ ? ਉਨ੍ਹਾਂ ਕਿਹਾ ਕਿ ਜੇਕਰ ਤਾਜ਼ਾ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ 2017 ਤੋਂ ਹੁਣ ਤੱਕ ਪਾਕਿਸਤਾਨੀ ਗੋਲੀਬਾਰੀ ‘ਚ ਇਕੱਲੇ ਪੰਜਾਬ ‘ਚ ਰਹਿ ਰਹੇ 83 ਜਵਾਨ ਸ਼ਹੀਦ ਹੋ ਚੁੱਕੇ ਹਨ।

ਕੈਪਟਨ ਦਾ ਕਹਿਣਾ ਹੈ ਕਿ ਪੰਜਾਬ ਦਾ ਅਸਲੀ ਮਾਡਲ ਉਹੀ ਹੈ ਜੋ ਸੂਬੇ ਦੇ ਭਵਿੱਖ ਲਈ ਚੰਗਾ ਹੋਵੇ। ਸਿੱਧੂ ਅਤੇ ਚੰਨੀ ਵੱਲੋਂ ਪ੍ਰਚਾਰੇ ਗਏ ਪੰਜਾਬ ਮਾਡਲ ਨੂੰ ਸਿਰੇ ਤੋਂ ਨਕਾਰਦਿਆਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਪੰਜਾਬ ਬਾਰੇ ਸੋਚ ਵੀ ਨਹੀਂ ਸਕਦੇ।

Facebook Page: https://www.facebook.com/factnewsnet

See videos:https://www.youtube.com/c/TheFACTNews/videos