ਫ਼ਿਲਮੀ ਗੱਲਬਾਤ

ਅਮਰਿੰਦਰ ਗਿੱਲ ਦੀ ਐਲਬਮ ਦਾ ਪਹਿਲਾ ਗੀਤ ‘ਚੱਲ ਜਿੰਦੀਏ’ ਰਿਲੀਜ਼

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਅਗਸਤ 31

ਅਮਰਿੰਦਰ ਗਿੱਲ ਵਲੋਂ ਅੱਜ ਆਪਣੇ ਚਾਹੁਣ ਵਾਲਿਆਂ ਦੀ ਉਡੀਕ ਖ਼ਤਮ ਕਰਕੇ ਐਲਬਮ ਦਾ ਪਹਿਲਾ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਐਲਬਮ ਦੇ ਰਿਲੀਜ਼ ਹੋਏ ਗੀਤ ਦਾ ਨਾਂ ‘ਚੱਲ ਜਿੰਦੀਏ’ ਹੈ। ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਬੀਰ ਸਿੰਘ ਨੇ ਲਿਖੇ ਹਨ ਅਤੇ ਮਿਊਜ਼ਿਕ ਡਾਕਟਰ ਜ਼ਿਊਸ ਨੇ ਦਿੱਤਾ ਹੈ। ਵੀਡੀਓ ਬਲਜੀਤ ਸਿੰਘ ਦਿਓ ਨੇ ਬਣਾਈ ਹੈ।

ਯੂਟਿਊਬ ’ਤੇ ਗੀਤ ਦੀ ਡਿਟੇਲ ’ਚ ਜਾ ਕੇ ਦੇਖੀਏ ਤਾਂ ਸਭ ਤੋਂ ਪਹਿਲਾਂ ਕਿਸਾਨ ਏਕਤਾ ਜ਼ਿੰਦਾਬਾਦ ਲਿਖਿਆ ਹੋਇਆ ਹੈ। ਉਥੇ ਜਦੋਂ ਅਮਰਿੰਦਰ ਗਿੱਲ ਨੇ ਐਲਬਮ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਉਦੋਂ ਇਹ ਗੱਲ ਵੀ ਆਖੀ ਸੀ ਕਿ ਕਿਸਾਨ ਵਿਰੋਧੀ ਪਲੇਟਫਾਰਮਜ਼ ਨੂੰ ਛੱਡ ਕੇ ਇਹ ਐਲਬਮ ਬਾਕੀ ਸਾਰੇ ਪਲੇਟਫਾਰਮਜ਼ ’ਤੇ ਰਿਲੀਜ਼ ਹੋਵੇਗੀ।

‘ਚੱਲ ਜਿੰਦੀਏ’ ਗੀਤ ਦੇ ਅਖੀਰ ’ਚ ਅਮਰਿੰਦਰ ਗਿੱਲ ਨੇ ਚਾਹੁਣ ਵਾਲਿਆਂ ਨੂੰ ਦੋ ਹੋਰ ਤੋਹਫ਼ੇ ਦਿੱਤੇ ਸਨ। ਅਸਲ ’ਚ ਗੀਤ ਦੇ ਅਖੀਰ ’ਚ ਆਉਣ ਵਾਲੇ ਦੋ ਗੀਤਾਂ ‘ਬੰਦ ਦਰਵਾਜ਼ੇ’ ਤੇ ‘ਪੱਗ’ ਦੇ ਬੋਲ ਵੀ ਸੁਣਨ ਨੂੰ ਮਿਲ ਰਹੇ ਹਨ।

More from this section