ਫ਼ਿਲਮ ‘ਰਾਧੇ ਸ਼ਿਆਮ’ ਦੀ ਪਹਿਲੀ ਝਲਕ ਆਈ ਸਾਹਮਣੇ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਅਗਸਤ 31

ਪੈਨ ਇੰਡੀਆ ਸਟਾਰ ਦੀ ਰੋਮਾਂਟਿਕ ਫ਼ਿਲਮ ‘ਰਾਧੇ ਸ਼ਿਆਮ’ ਅਗਲੇ ਸਾਲ ਮਕਰ ਸੰਕ੍ਰਾਂਤੀ ‘ਤੇ ਪੂਰੇ ਦੇਸ਼ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਉਤਸ਼ਾਹ ਨੂੰ ਹੋਰ ਵਧਾਉਂਦੇ ਹੋਏ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਦਾ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ‘ਤੇ ਨਵਾਂ ਪੋਸਟਰ ਰਿਲੀਜ਼ ਕਰ ਦਿੱਤਾ ਹੈ ਅਤੇ ਇਹ ਬੇਹੱਦ ਸ਼ਾਨਦਾਰ ਨਜ਼ਰ ਆ ਰਿਹਾ ਹੈ। ਪ੍ਰਭਾਸ ਇਕ ਖੂਬਸੂਰਤ ਟੈਕਸੀਡੋ ਅਤੇ ਪੂਜੇ ਹੇਗੜੇ ਇਕ ਸੋਹਣਾ ਬਾਲ ਗਾਊਨ ਪਹਿਨੇ ਨਜ਼ਰ ਆ ਰਹੀ ਹੈ ਅਤੇ ਇਹ ਪੋਸਟਰ ਕਿਸੇ ਫੇਅਰੀਟੇਲ ਤੋਂ ਘੱਟ ਨਹੀਂ ਲੱਗ ਰਿਹਾ ਹੈ। ਰਾਧਾ ਕ੍ਰਿਸ਼ਨ ਕੁਮਾਰ ਵੱਲੋਂ ਨਿਰਦੇਸ਼ਤ ਬਹੁਭਾਸ਼ੀ ਪ੍ਰੇਮ ਕਹਾਨੀ 1970 ਦੇ ਦਹਾਕੇ ‘ਚ ਯੂਰਪ ‘ਚ ਸਥਾਪਿਤ ਹੈ। ਇਟਲੀ, ਜਾਰਜੀਆ ਅਤੇ ਹੈਦਰਾਬਾਦ ‘ਚ ਵੱਡੇ ਪੱਧਰ ‘ਤੇ ਸ਼ੂਟ ਕੀਤੀ ਗਈ ‘ਰਾਧੇ ਸ਼ਿਆਮ’ ਨੂੰ ਇਕ ਮੈਗਾ ਕੈਨਵਾਸ ‘ਤੇ ਰੱਖਿਆ ਗਿਆ ਹੈ, ਜੋ ਅਤਿ-ਆਧੁਨਿਕ ਦ੍ਰਿਸ਼ ਪ੍ਰਭਾਵਾਂ ਦਾ ਦਾਅਵਾ ਕਰਦੀ ਹੈ, ਜਿਸ ‘ਚ ਪ੍ਰਭਾਸ ਅਤੇ ਪੂਜਾ ਪਹਿਲਾਂ ਕਦੇ ਨਾ ਦੇਖੇ ਗਏ ਰੂਪ ‘ਚ ਦਿਖਾਈ ਦੇਣਗੇ।

‘ਰਾਧੇ ਸ਼ਿਆਮ’ 14 ਜਨਵਰੀ 2022 ਨੂੰ ਸਿਨੇਮਾਘਰਾਂ ‘ਚ ਆਏਗੀ।

More from this section