ਦੇਸ਼-ਦੁਨੀਆ

ਦਿੱਲੀ ਦੇ ਮੁੰਡਕਾ ‘ਚ ਤਿੰਨ ਮੰਜਿਲਾਂ ਗੋਦਾਮ ਵਿਚ ਅੱਗ ਲੱਗਣ ਨਾਲ 27 ਦੀ ਮੌਤ, 12 ਝੁਲਸੇ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਮਈ 14

ਦਿੱਲੀ ਦੇ ਮੁੰਡਕਾ ਇਲਾਕੇ ਵਿਚ ਤਿੰਨ ਮੰਜਿਲਾਂ ਗੋਦਾਮ ਵਿਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 12 ਲੋਕ ਝੁਲਸ ਗਏ। ਜ਼ਖਮੀਆਂ ਨੂੰ ਸੰਜੇ ਗਾਂਧੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਅੱਗ ਤੇ ਕਾਬੂ ਪਾਉਣ ਲਈ ਜਦੋਜਹਿਦ ਜਾਰੀ ਹੈ।

ਮੈਟਰੋ ਪਿਲਰ 544 ਦੇ ਕੋਲ ਰੋਹਤਕ ਰੋਡ ‘ਤੇ 500 ਵਰਗ ਗਜ ਵਿਚ ਤਿੰਨ ਮੰਜਿਲਾਂ ਇਮਾਰਤ ਵਿਚ ਸੀਸੀਟੀਵੀ ਕੈਮਰੇ ਅਤੇ ਰਾਉਟਰ ਬਣਾਉਣ ਵਾਲੀ ਕੰਪਨੀ ਅਤੇ ਦੂਸਰੇ ਫਰਮਾਂ ਦੇ ਦਫਤਰ ਹਨ।

Facebook Page:https://www.facebook.com/factnewsnet

See videos:https://www.youtube.com/c/TheFACTNews/videos