ਪੰਜਾਬ

ਵਿੱਤ ਕਾਰਪੋਰਸ਼ੇਨ ਵਲੋਂ ਕਪੂਰਥਲਾ ਦੇ ਲਾਭਪਾਤਰੀਆਂ ਨੂੰ ਕਰਜ਼ਿਆਂ ਦੇ ਮਨਜ਼ੂਰੀ ਪੱਤਰ ਵੰਡੇ

ਫ਼ੈਕ੍ਟ ਸਮਾਚਾਰ ਸੇਵਾ ਕਪੂਰਥਲਾ, ਜੁਲਾਈ 29

ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸਨ ਵੱਲੋਂ ਆਪਣੀ ਗੋਲਡਨ ਜੁਬਲੀ ਮਨਾਉਣ ਦੀ ਲੜੀ ‘ਚ ਕਰਜਾ ਵੰਡ ਸਮਾਗਮ ਦੌਰਾਨ ਕਰਵਾਇਆ ਚੇਅਰਮੈਨ ਇੰਜ: ਮੋਹਨ ਲਾਲ ਸੂਦ ਵੱਲੋਂ ਜਿਲ੍ਹਾ ਕਪੂਰਥਲਾ ਤੇ ਜਲੰਧਰ ਦੇ ਲਾਭਪਾਤਰੀਆਂ ਨੂੰ ਕਾਰਪੋਰੇਸ਼ਨ ਦੀਆਂ ਵੱਖ-ਵੱਖ ਸਕੀਮਾਂ ਤਹਿਤ 36.75 ਲੱਖ ਰੁਪਏ ਦੇ ਕਰਜ਼ਿਆਂ ਦੇ ਮਨਜੂਰੀ ਪੱਤਰ ਵੰਡੇ ਗਏ।

ਇਸ ਮੌਕੇ ਚੇਅਰਮੈਨ ਸੂਦ ਵੱਲੋਂ ਰਾਜ ਕੁਮਾਰ ਪੁੱਤਰ ਸੋਹਨ ਲਾਲ ਪਿੰਡ ਬੀਸਲਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਮੈਡੀਕਲ ਸਹਾਇਤਾ ਲਈ 25000/- ਰੁਪਏ ਦੀ ਮਾਲੀ ਸਹਾਇਤਾ ਦਾ ਮਨਜੂਰੀ ਪੱਤਰ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਗਏ ਵਾਅਦੇ ਅਨੁਸਾਰ ਸਭ ਤੋਂ ਪਹਿਲਾਂ ਅਨੁਸੂਚਿਤ ਜਾਤੀਆਂ ਦੇ ਕਰਜਦਾਰਾਂ ਦਾ 50 ਹਜਾਰ ਰੁਪਏ ਦੇ ਕਰਜਾ ਮੁਆਫ ਕਰ ਕੇ 14260 ਲਾਭਪਾਤਰੀਆਂ ਨੂੰ 45.41 ਕਰੋੜ ਰੁਪਏ ਦੀ ਵੱਡੀ ਰਾਹਤ ਦਿੱਤੀ ਗਈ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2019-20 ਦੌਰਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 1779 ਲਾਭਪਾਤਰੀਆਂ ਨੂੰ 15.35 ਕਰੋੜ ਰੁਪਏ ਦੇ ਕਰਜੇ (ਸਬਸਿਡੀ ਸਮੇਤ) ਵੰਡੇ ਗਏ। ਉਨ੍ਹਾਂ ਦੱਸਿਆ ਕਿ ਸਾਲ 2020-21 ਦੌਰਾਨ ਕੋਵਿਡ ਦੀ ਮਹਾਮਾਰੀ ਦੌਰਾਨ ਲਾਕਡਾਉਨ ਹੋਣ ਦੇ ਬਾਵਜੂਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਕਰਜਾ ਵੰਡ ਮੁਹਿਮ ਤਹਿਤ 2116 ਲਾਭਪਾਤਰੀਆਂ ਨੂੰ 22.94 ਕਰੋੜ ਦਾ ਕਰਜਾ (ਸਬਸਿਡੀ ਸਮੇਤ) ਮੁਹੱਇਆ ਕਰਵਾ ਕੇ ਗਰੀਬ ਜਾਤੀਆਂ ਦੇ ਵਿਅਕਤੀਆਂ ਦੇ ਕਾਰੋਬਾਰ ਨੂੰ ਸੁਰੂ ਕਰਵਾਉਣ ਵਿੱਚ ਮਹੱਤਵਪੂਰਣ ਰੋਲ ਅਦਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਕਾਰਪੋਰੇਸ਼ਨ ਦੀ ਸਥਾਪਨਾ ਦਾ ਗੋਲਡਨ ਜੁਬਲੀ ਮਨਾਉਂਦਿਆਂ 6400 ਲਾਭਪਾਤਰੀਆਂ ਨੂੰ 40 ਕਰੋੜ ਰੁਪਏ ਦਾ ਕਰਜ ਤੇ ਸਬਸਿਡੀ ਵੰਡਣ ਦਾ ਟੀਚਾ ਰੱਖਿਆ ਗਿਆ ਹੈ ।

ਇਸ ਮੌਕੇ ਜਿਲ੍ਹਾ ਭਲਾਈ ਅਫਸਰ ਲਖਵਿੰਦਰ ਸਿੰਘ, ਜਿਲ੍ਹਾ ਮੈਨੇਜਰ ਕੁਲਵਿੰਦਰ ਸਿੰਘ ਜਲੰਧਰ, ਅਸੋਕ ਕੁਮਾਰ ਕਪੂਰਥਲਾ ਅਤੇ ਹੋਰ ਦਫਤਰੀ ਸਟਾਫ ਸ੍ਰੀਮਤੀ ਮੰਜੂ, ਸੰਦੀਪ ਕੁਮਾਰ , ਮਹਿੰਦਰਪਾਲ, ਚੰਦਰਕਲਾ, ਪ੍ਰਮਿੰਦਰ ਕੌਰ, ਗੌਰਵ ਅਤੇ ਨਰਿੰਦਰ ਲਾਲ ਮੌਜੂਦ ਸਨ।

More from this section