ਫ਼ਿਲਮੀ ਗੱਲਬਾਤ

ਨਵੰਬਰ ਵਿੱਚ ਰਿਲੀਜ਼ ਹੋਵੇਗੀ ਫਿਲਮ ‘ਛੋਰੀ’

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਸਤੰਬਰ 15

ਐਮਾਜ਼ੋਨ ਪ੍ਰਾਈਮ ਵੀਡੀਓ ਨੇ ਐਲਾਨ ਕੀਤਾ ਹੈ ਕਿ ਅਦਾਕਾਰਾ ਨੁਸਰਤ ਭਰੁਚਾ ਦੀ ਨਵੀਂ ਡਰਾਉਣੀ ਫਿਲਮ ‘ਛੋਰੀ’ ਇਸ ਸਾਲ ਨਵੰਬਰ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਟੀ-ਸੀਰੀਜ਼, ਕ੍ਰਿਪਟ ਟੀਵੀ ਅਤੇ ਅਬੁਨਦੰਤੀਆ ਐਂਟਰਟੇਨਮੈਂਟ ਵੱਲੋਂ ਬਣਾਈ ਗਈ ਹੈ ਅਤੇ ਇਹ 2017 ਦੀ ਮਰਾਠੀ ਫਿਲਮ ‘ਲਪਾਛਾਪੀ’ ਦੀ ਰੀਮੇਕ ਹੈ।

ਅਸਲ ਫਿਲਮ ਦੇ ਨਿਰਦੇਸ਼ਕ ਵਿਸ਼ਾਲ ਫੁਰੀਆ ਵੱਲੋਂ ਹੀ ‘ਛੋਰੀ’ ਦਾ ਨਿਰਦੇਸ਼ਨ ਕੀਤਾ ਗਿਆ ਹੈ। ਐਮਾਜ਼ੋਨ ਪ੍ਰਾਈਮ ਵੀਡੀਓ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ। ਫਿਲਮ ਵਿੱਚ ਮੀਤਾ ਵਸ਼ਿਸ਼ਟ, ਰਾਜੇਸ਼ ਜੈਸ, ਸੌਰਭ ਗੋਇਲ ਤੇ ਯਾਨੀਆ ਭਾਰਦਵਾਜ ਵੀ ਨਜ਼ਰ ਆਉਣਗੇ।

 

More from this section