ਫ਼ਿਲਮੀ ਗੱਲਬਾਤ

10 ਸਤੰਬਰ ਨੂੰ ਰਿਲੀਜ਼ ਹੋਵੇਗੀ ਫਿਲਮ ‘ਭੂਤ ਪੁਲੀਸ’

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਸਤੰਬਰ 8

ਸੈਫ਼ ਅਲੀ ਖਾਨ ਅਤੇ ਅਰਜੁਨ ਕਪੂਰ ਦੀ ਫਿਲਮ ‘ਭੂਤ ਪੁਲੀਸ’ ਹੁਣ 10 ਸਤੰਬਰ ਨੂੰ ਡਿਜ਼ਨੀ+ ਹੌਟਸਟਾਰ ’ਤੇ ਰਿਲੀਜ਼ ਹੋਵੇਗੀ। ਐਡਵੈਂਚਰ ਹਾਰਰ-ਕਾਮੇਡੀ ਫਿਲਮ ਪਹਿਲਾਂ 17 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਜਿਸ ਵਿੱਚ ਅਦਾਕਾਰਾ ਜੈਕਲੀਨ ਫਰਨਾਂਡੇਜ਼ ਅਤੇ ਯਾਮੀ ਗੌਤਮ ਵੀ ਨਜ਼ਰ ਆਵੇਗੀ।

ਡਿਜ਼ਨੀ+ ਹੌਟਸਟਾਰ ਨੇ ਸੋਸ਼ਲ ਮੀਡੀਆ ’ਤੇ ਫਿਲਮ ਰਿਲੀਜ਼ ਹੋਣ ਦੀ ਨਵੀਂ ਤਾਰੀਕ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ‘ਭੂਤ ਪੁਲੀਸ’ ਸੱਤ ਦਿਨ ਪਹਿਲਾਂ 10 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਹ ਪੋਸਟ ਫਿਲਮ ਦੇ ਕਲਾਕਾਰਾਂ ਨੇ ਵੀ ਸਾਂਝੀ ਕੀਤੀ ਹੈ। ਇਸ ਫਿਲਮ ਦੇ ਨਿਰਦੇਸ਼ਕ ਪਵਨ ਕਿਰਪਲਾਨੀ ਹਨ, ਜੋ ਆਪਣੀਆਂ ਫਿਲਮਾਂ ‘ਫੋਬੀਆ’ ਤੇ ‘ਰਾਗਿਨੀ ਐੱਮਐੱਮਐੱਸ’ ਨਾਲ ਮਸ਼ਹੂਰ ਹਨ।

More from this section