ਖੇਡ

ਸੰਯੁਕਤ ਅਰਬ ਅਮੀਰਾਤ ‘ਚ ਫੀਫਾ ਕਲੱਬ ਵਿਸ਼ਵ ਕੱਪ ਦਾ ਐਲਾਨ

ਫੈਕਟ ਸਮਾਚਾਰ ਸੇਵਾ ਜਿਊਰਿਖ , ਨਵੰਬਰ 30

ਫੀਫਾ ਨੇ ਮੁਲਤਵੀ ਹੋਏ 2021 ਫੁੱਟਬਾਲ ਕਲੱਬ ਵਿਸ਼ਵ ਕੱਪ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਜੋ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ ਅਗਲੇ ਸਾਲ ਤਿੰਨ ਤੋਂ 12 ਫ਼ਰਵਰੀ ਤਕ ਖੇਡਿਆ ਜਾਵੇਗਾ। ਆਰਸੇਨਲ ਨੂੰ ਇਸ ਟੂਰਨਾਮੈਂਟ ‘ਚ ਖੇਡਣ ਲਈ ਆਪਣੇ ਆਖ਼ਰੀ ਦੋ ਇੰਗਲਿਸ਼ ਪ੍ਰੀਮੀਅਰ ਲੀਗ ਮੈਚਾਂ ਨੂੰ ਮੁਲਤਵੀ ਕਰਨਾ ਪਿਆ। ਜਿਊਰਿਖ ‘ਚ ਟੂਰਨਾਮੈਂਟ ਦੇ ਡਰਾਅ ਦੇ ਕੁਝ ਘੰਟਿਆਂ ਬਾਅਦ ਸ਼ਡਿਊਲ ਦਾ ਐਲਾਨ ਕੀਤਾ ਗਿਆ।

7 ਟੀਮਾਂ ਦੇ ਇਸ ਟੂਰਨਾਮੈਂਟ ਦੀ ਆਖ਼ਰੀ ਟੀਮ ਦਾ ਫ਼ੈਸਲਾ ਹੋਇਆ ਜਦੋਂ ਪਾਲਮੇਈਰਾਸ ਨੇ ਕੋਪਾ ਲਿਬਰਟਾਡੋਰੇਸ ਖ਼ਿਤਾਬ ਜਿੱਤਿਆ। ਚੈਂਪੀਅਨ ਲੀਗ ਜੇਤੂ ਚੇਲਸੀ, ਪਾਲਮੇਈਰਾਸ, ਆਰਸੇਨਲ ਦੇ ਇਲਾਵਾ ਅਫ਼ਰੀਕੀ ਚੈਂਪੀਅਨ ਅਲ ਅਹਲੀ, ਏਸ਼ੀਆਈ ਚੈਂਪੀਅਨ ਅਲ ਹਿਲਾਲ, ਕੋਨਕਾਕਾਫ ਚੈਂਪੀਅਨ ਲੀਗ ਜੇਤੂ ਮੋਂਟੇਰੇ, ਓਸੀਆਨਾ ਚੈਂਪੀਅਨ ਆਕਲੈਂਡ ਸਿਟੀ ਤੇ ਮੇਜ਼ਬਾਨ ਦੇਸ਼ ਦਾ ਘਰੇਲੂ ਖ਼ਿਤਾਬ ਜੇਤੂ ਅਲ ਜਜੀਰਾ ਇਸ ਟੂਰਨਾਮੈਂਟ ‘ਚ ਹਿੱਸਾ ਲੈਣਗੇ।